LIVE TV

ਆਜ਼ਾਦੀ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ, ਜਿੰਨੇ ਪਿਛਲੇ 7 ਸਾਲਾਂ ’ਚ ਹੋਏ: ਸੁਨੀਲ ਜਾਖੜ

ਜਲੰਧਰ: ਸੁਨੀਲ ਜਾਖੜ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਮਿਲਣ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ ਜਿੰਨੇ ਪਿਛਲੇ 7 ਸਾਲਾਂ ਵਿਚ ਵੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਗੁੱਸੇ ਵਿਚ ਹਨ ਅਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਕੀ ਇਹ ਉਹੀ ਚਿਹਰਾ ਹੈ, ਜਿਸ ਕਾਰਨ ਹਜ਼ਾਰਾਂ ਵਿਖਾਵੇ ਹੋ ਰਹੇ ਹਨ।