Apnapunjabmedia
ਅੰਤਰਰਾਸ਼ਟਰੀ

ਅਲਬਾਮਾ ਸਟੇਟ ‘ਚ ਗਰਭਪਾਤ ‘ਤੇ ਪਾਬੰਦੀ ਲਗਾਉਂਦਾ ਬਿੱਲ ਪਾਸ

ਅਮਰੀਕਾ ਵਿਚ ਅਲਬਾਮਾ ਸਟੇਟ ਸੈਨੇਟ ਨੇ ਗਰਭਪਾਤ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ। ਇਸ ਬਿੱਲ ਮੁਤਾਬਕ ਗਰਭਪਾਤ ਕਰਨ ਵਾਲੇ ਡਾਕਟਰ ਨੂੰ ਉਮਰਕੈਦ ਦੀ ਸਜ਼ਾ ਹੋਵੇਗੀ। ਸਟੇਟ ਦੇ ਰੀਪਬਲਿਕਨ ਸਮਰਥਕਾਂ ਨੇ ਇਸ ਬਿੱਲ ਨੂੰ ਅੱਗੇ ਕੀਤਾ ਜਿਸ ਨਾਲ ਇੱਥੇ ਗਰਭਪਾਤ ‘ਤੇ ਪਾਬੰਦੀ ਨੂੰ ਪੂਰਾ ਸਮਰਥਨ ਮਿਲਿਆ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਗਰਭਪਾਤ ਸਿਆਸੀ ਰੂਪ ਵਿਚ ਸਭ ਤੋਂ ਵੱਧ ਵੰਡਣ ਵਾਲੇ ਮੁੱਦਿਆਂ ਵਿਚੋਂ ਇਕ ਹੈ।

ਬਿੱਲ ਨੂੰ ਸਮਰਥਨ ਦੇਣ ਵਾਲੇ ਰੀਪਬਲਿਕਨ ਟੇਰੀ ਕੋਲਿੰਸ ਨੇ ਕਿਹਾ,”ਸਾਡੇ ਬਿੱਲ ਮੁਤਾਬਕ ਗਰਭ ਵਿਚ ਪਲ ਰਿਹਾ ਬੱਚਾ ਇਕ ਇਨਸਾਨ ਹੈ।” ਇਸ਼ ਬਿੱਲ ਵਿਚ ਬਲਾਤਕਾਰ ਜਿਹੇ ਮਾਮਲਿਆਂ ਵਿਚ ਵੀ ਗਰਭਪਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੂਜੇ ਪਾਸੇ ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੀ ਸੰਸਥਾ ਏ.ਸੀ.ਐੱਲ.ਯੂ ਨੇ ਬਿੱਲ ਵਿਰੁੱਧ ਅਦਾਲਤ ਵਿਚ ਪਟੀਸ਼ਨ ਦਾਖਲ ਕਰਨ ਦਾ ਐਲਾਨ ਕੀਤਾ। ਸੰਸਥਾ ਦਾ ਕਹਿਣਾ ਹੈ ਕਿ ਉਹ ਬਿੱਲ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਹੋਣ ਤੋਂ ਰੋਕੇਗੀ।

ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦੱਖਣੀ ਅਮਰੀਕਾ ਰਾਜ ਜੌਰਜੀਆ ਦੇ ਗਵਰਨਰ ਨੇ ਦਿਲ ਦੀ ਧੜਕਨ ਦਾ ਪਤਾ ਲੱਗਣ ‘ਤੇ ਗਰਭਪਾਤ ‘ਤੇ ਪਾਬੰਦੀ ਲਗਾਉਣ ਸਬੰਧੀ ਇਕ ਬਿੱਲ ‘ਤੇ ਦਸਤਖਤ ਕੀਤੇ ਹਨ। ਮੰਗਲਵਾਰ ਰਾਤ 4 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਬਹਿਸ ਦੇ ਬਾਅਦ ਰੀਪਬਲਿਕਨ ਦੀ ਅਗਵਾਈ ਵਾਲੀ ਸੈਨੇਟ ਨੇ ਐੱਚ.ਬੀ. 314 ਨੂੰ ਪਾਸ ਕਰਨ ਲਈ 25-6 ਨਾਲ ਵੋਟਿੰਗ ਕੀਤੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਅਲਬਾਮਾ ਹਾਊਸ ਨੇ ਇਹ ਬਿੱਲ ਪਾਸ ਕਰ ਦਿੱਤਾ ਸੀ।

ਇਸ ਕਾਨੂੰਨ ਦੇ ਤਹਿਤ ਸਿਰਫ ਕੁਝ ਮਾਮਲਿਆਂ ਵਿਚ ਹੀ ਗਰਭਪਾਤ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜੇਕਰ ਗਰਭਵਤੀ ਮਹਿਲਾ ਦੀ ਜਾਨ ਜਾਂ ਸਿਹਤ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਜਾਂ ਮਹਿਲਾ ਦੀ ਗੰਭੀਰ ਬੀਮਾਰੀ ਦੀ ਸਥਿਤੀ ਜਾਂ ਫਿਰ ਗਰਭ ਵਿਚ ਪਲ ਰਹੇ ਬੱਚੇ ਨੂੰ ਕੋਈ ਜਾਨਲੇਵਾ ਬੀਮਾਰੀ ਹੋਵੇ। ਰੀਪਬਲਿਕਨ ਗਵਰਨਰ ਦੇ ਇਵੇ ਕੋਲ ਇਸ ਬਿੱਲ ‘ਤੇ ਦਸਤਖਤ ਲਈ 6 ਦਿਨ ਹੋਣਗੇ ਭਾਵੇਂਕਿ ਇਹ ਕਾਨੂੰਨ ਬਣਨ ਦੇ 6 ਮਹੀਨੇ ਬਾਅਦ ਪ੍ਰਭਾਵੀ ਹੋਵੇਗਾ। ਜਨਤਕ ਤੌਰ ‘ਤੇ ਇਵੇ ਨੇ ਇਸ ਬਿੱਲ ‘ਤੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ।

Related posts

ਮਰਹੂਮ ਸੈਨੇਟਰ ਨੂੰ ਲੈ ਕੇ ਟਰੰਪ ਦਾ ਯੂ-ਟਰਨ, ਝੰਡਾ ਅੱਧਾ ਝੁਕਾਉਣ ਦਾ ਦਿੱਤਾ ਆਦੇਸ਼

admin

ਯੂਨਾਨ ਦੇ ਰੋਡਸ ਟਾਪੂ ‘ਚ ਆਇਆ 5.3 ਤੀਬਰਤਾ ਦਾ ਭੂਚਾਲ

admin

ਈਰਾਨ ਦੀ ਸੰਸਦ ਨੇ ਅਮਰੀਕਾ ਦੀ ਪੂਰੀ ਫੌਜ ਨੂੰ ਹੀ ਦਿੱਤਾ ਅੱਤਵਾਦੀ ਕਰਾਰ

admin

Leave a Comment