Apnapunjabmedia
  • Home
  • ਲਿਫੇਸਟੀਲੇ
  • ਅੰਬਚੂਰ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
ਲਿਫੇਸਟੀਲੇ

ਅੰਬਚੂਰ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

ਅੰਬਚੂਰ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦਾ ਸੁਆਦ ਵਧਾਉਣ ਤੋਂ ਇਲਾਵਾ ਇਸ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਅੰਬਚੂਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਪਾਚਨ ਤੰਤਰ ਨੂੰ ਵਧਾਉਣ ਤੋਂ ਲੈ ਕੇ ਕੈਂਸਰ ਤੱਕ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਸਿਹਤ ਅਤੇ ਗੁਣਾਂ ਨਾਲ ਭਰਪੂਰ ਅੰਬਚੂਰ ਦੇ ਫਾਇਦਿਆਂ ਬਾਰੇ…
1. ਪਾਚਨ ਤੰਤਰ 
ਚੁਟਕੀ ਇਕ ਅੰਬਚੂਰ ਪਾਊਡਰ ਦੀ ਨਿਯਮਿਤ ਰੂਪ ‘ਚ ਵਰਤੋਂ ਕਰਨ ਨਾਲ ਐਸੀਡਿਟੀ, ਕਬਜ਼, ਗੈਸ ਅਤੇ ਪਾਚਨ ਤੰਤਰ ਵਿਚ ਸੁਧਾਰ ਕਰਨ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਫੁੱਲਣ ਦੀ ਸਮੱਸਿਆਂ ਵੀ ਦੂਰ ਹੋ ਜਾਂਦੀ ਹੈ।
2. ਮੋਟਾਪਾ 
ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਮੈਟਾਬਾਲੀਜ਼ਮ ਨੂੰ ਵਧਾਉਣ ਤੋਂ ਲੈ ਕੇ ਤੇਜ਼ੀ ਨਾਲ ਭਾਰ ਵੀ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬੋਹਾਈਡ੍ਰੇਟ ਘੱਟ ਹੋਣ ਕਾਰਨ ਵੀ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
3. ਅੱਖਾਂ ਲਈ ਫਾਇਦੇਮੰਦ 
ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਚਸ਼ਮੇ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਨੂੰ ਤੁਸੀਂ ਆਪਣੇ ਆਹਾਰ ਵਿਚ ਸ਼ਾਮਲ ਕਰਕੇ ਮੋਤਿਆਬਿੰਦ ਦੀ ਸਮੱਸਿਆ ਤੋਂ ਵੀ ਬਚੇ ਰਹਿ ਸਕਦੇ ਹੋ।
4. ਕੈਂਸਰ 
ਅੰਬਚੂਰ ਪਾਊਡਰ ਵਿਚ ਗੁੜ ਮਿਲਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਵਿਚ ਮੌਜੂਦ ਵਿਟਾਮਿਨ ਏ ਅਤੇ ਸੀ ਸਰੀਰ ਨੂੰ ਕੈਂਸਰ ਸੈੱਲ ਤੋਂ ਬਚਾਉਂਦੇ ਹਨ।
5. ਦਿਲ ਦੇ ਰੋਗ 
ਰੋਜ਼ਾਨਾ ਖਾਲੀ ਪੇਟ ਇਸ ਦੀ ਵਰਤੋਂ ਤੁਹਾਨੂੰ ਹਾਰਟ ਅਟੈਕ ਅਤੇ ਹਾਰਟ ਫੇਲਿਅਰ ਦੇ ਖਤਰੇ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਤੁਹਾਨੂੰ ਦਿਲ ਦੇ ਹੋਰ ਰੋਗਾਂ ਨਾਲ ਲੜਣ ਵਿਚ ਮਦਦ ਮਿਲਦੀ ਹੈ।
6. ਅਨੀਮੀਆ 
ਅੰਬਚੂਰ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। ਜਿਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅੰਬਚੂਰ ਅਤੇ ਹਲਦੀ ਨੂੰ ਮਿਲਾ ਕੇ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਪੀਲੇ ਦੰਦਾਂ ਦੀ ਸਮੱਸਿਆ, ਦੰਦਾਂ ਵਿਚ ਦਰਦ ਅਤੇ ਛਾਲਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Related posts

ਡ੍ਰਾਈ ਸਕਿਨ ਲਈ ਬੈਸਟ ਹਨ ਇਹ ਟਿਪਸ

admin

ਨਵਜੰਮੇ ਬੱਚੇ ਦੇ ਸਰੀਰ ਤੋਂ ਅਣਚਾਹੇ ਵਾਲ ਹਟਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ

admin

ਸਰਦੀ ਤੋਂ ਬਚਾਉਣ ਲਈ ਬੱਚਿਆਂ ਨੂੰ ਜ਼ਰੂਰ ਖਵਾਓ ਸ਼ਹਿਦ

admin

Leave a Comment