Apnapunjabmedia
ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਨਹੀਂ ਲੜਨਗੇ ਫੂਲਕਾ

ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੰਮ੍ਰਿਤਸਰ ਤੋਂ ਭਾਜਪਾ ਸੀਟ ‘ਤੇ ਲੋਕ ਸਭਾ ਚੋਣ ਲੜਨ ਦੀਆਂ ਕਿਆਸ-ਅਰਾਈਆਂ ‘ਤੇ ਵਿਰਾਮ ਲਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਹੁਣ ਲੋਕ ਸਭਾ ਚੋਣ ਨਹੀਂ ਲੜਨਗੇ ਸਗੋਂ ਆਪਣੇ ਵੱਲੋਂ ਇਕ ਮੁਹਿੰਮ ਸ਼ੁਰੂ ਕਰਨਗੇ, ਜਿਸ ‘ਚ ਪੰਜਾਬ ‘ਚੋਂ ਨਸ਼ੇ ਹਟਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਨੀਤੀਕਰਨ ਖਤਮ ਕੀਤਾ ਜਾਵੇਗਾ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਫੂਲਕਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਉਪਰੀ ਪੱਧਰ ‘ਤੇ ਬੁੱਧੀਜੀਵੀਆਂ ਦੀ ਇਕ ਕਮੇਟੀ ਸਾਬਕਾ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ‘ਚ ਗਠਿਤ ਕੀਤੀ ਜਾਵੇਗੀ, ਜੋ ਵਾਲੰਟੀਅਰਾਂ ਦੀ ਇਕ ਫੌਜ ਤਿਆਰ ਕਰੇਗੀ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਵੇਗੀ।
ਫੂਲਕਾ ਨੇ ਦੱਸਿਆ ਕਿ ਵਾਲੰਟੀਅਰਾਂ ਦੀ ਫੌਜ ਦੇ 2 ਯੂਨਿਟ ਹੋਣਗੇ, ਜਿਨ੍ਹਾਂ ‘ਚੋਂ ਇਕ ਯੂਨਿਟ ਸ਼੍ਰੋਮਣੀ ਕਮੇਟੀ ਦਾ ਰਾਜਨੀਤੀਕਰਨ ਖ਼ਤਮ ਕਰਨ ਲਈ ਹੋਵੇਗਾ ਅਤੇ ਦੂਜਾ ਨਸ਼ਿਆਂ ਖਿਲਾਫ ਲੜਾਈ ਲੜਨ ਲਈ ਹੋਵੇਗਾ। ਪਹਿਲੇ ਯੂਨਿਟ ‘ਚ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਹਿੱਸਾ ਲੈ ਸਕਣਗੇ, ਜਦੋਂ ਕਿ ਦੂਜੇ ਯੂਨਿਟ ‘ਚ ਕੋਈ ਵੀ ਵਿਅਕਤੀ ਜੋ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ, ਆਪਣਾ ਯੋਗਦਾਨ ਦੇ ਸਕਦਾ ਹੈ।

Related posts

ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਰਨਗੇ ‘ਜ਼ੋਰਾ ਸਿੰਘ’!

admin

ਕੈਪਟਨ ਸਰਕਾਰ ਕਿਸਾਨਾਂ ਦੀ ਬਾਂਹ ਫੜਨ ‘ਚ ਫੇਲ੍ਹ, 3 ਮਹੀਨਿਆਂ ‘ਚ ਕਿਸਾਨਾਂ ਵੱਲੋਂ ਖ਼ੁਦਕੁਸ਼ੀ

admin

ਸਜ਼ਾ ਸੁਣ ਕਾਨਫਰੈਂਸਿੰਗ ਰੂਮ ‘ਚ ਗੋਢਿਆਂ ਭਾਰ ਬੈਠ ਗਿਆ ਰਾਮ ਰਹੀਮ

admin

Leave a Comment