Apnapunjabmedia
ਅੰਤਰਰਾਸ਼ਟਰੀ ਆਸਟ੍ਰੇਲੀਆ

ਆਸਟ੍ਰੇਲੀਆ ‘ਚ ਦੀਵਾਲੀ ਦਾ ਜਸ਼ਨ, PM ਸਕੌਟ ਨੇ ਦਿੱਤੀਆਂ ਵਧਾਈਆਂ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ । ਪ੍ਰਧਾਨ ਮੰਤਰੀ ਨੇ ਦੀਵਾਲੀ ਸੰਬੰਧੀ ਆਪਣਾ ਸੰਦੇਸ਼ ਇੱਕ ਸਟੇਟਮੈਂਟ ਜ਼ਰੀਏ ਸਾਂਝਾ ਕੀਤਾ। ਉਨ੍ਹਾਂ ਸਟੇਟਮੈਂਟ ਵਿੱਚ ਕਿਹਾ ਕਿ ਦੀਵਾਲੀ ਦੀ ਮਾਨਤਾ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ। ਦੀਵਾਲੀ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜੋ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਸਭ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ।ਭਾਰਤੀ ਲੋਕ ਇਸ ਦਿਨ ਆਪਣੇ ਘਰਾਂ ਨੂੰ ਰੌਸ਼ਨੀਆਂ ਨਾਲ ਸਜਾਉਂਦੇ ਹਨ। ਜਿਨ੍ਹਾਂ ‘ਚ ਰਾਜਨੀਤੀ ਨਾਲ ਜੁੜੇ ਬਹੁਤ ਸਾਰੇ ਵਿਅਕਤੀਆਂ ਨੇ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ । ਹਿੰਦੂ ਭਾਈਚਾਰੇ ਦੇ ਲੋਕਾਂ ਲਈ ਇਹ ਤਿਉਹਾਰ ਆਪਣੇ ਵਿਰਸੇ-ਵਿਰਾਸਤ ਨੂੰ ਮਨਾਉਣ ਤੇ ਦਰਸਾਉਣ ਦਾ ਵੀ ਹੁੰਦਾ ਹੈ ।ਇਸ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਇਸ ਵਧਾਈ ਪੱਤਰ ਤੇ ਖ਼ੁਸ਼ੀ ਦਰਸਾਉਂਦਿਆਂ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇੱਥੇ ਰਹਿੰਦੇ ਭਾਈਚਾਰੇ ਨੇ ਵੀ ਬਹੁਤ ਸ਼ਾਨਦਾਰ ਤਰੀਕੇ ਨਾਲ ਦੀਵਾਲੀ ਮਨਾਈ ਅਤੇ ਭਾਰਤ ਵਰਗਾ ਮਾਹੌਲ ਬਣਾ ਦਿੱਤਾ। ਹਰ ਕੋਈ ਇਕ-ਦੂਜੇ ਨੂੰ ਮਿਠਾਈਆਂ ਵੰਡਦਾ ਹੋਇਆ ਸ਼ੁੱਭ ਕਾਮਨਾਵਾਂ ਦੇ ਰਿਹਾ ਸੀ।

Related posts

ਟਰੰਪ ਨੇ ਨਫਰਤ ਫੈਲਾਉਣ ਲਈ ਮੀਡੀਆ ਨੂੰ ਠਹਿਰਾਇਆ ਜ਼ਿੰਮੇਵਾਰ

admin

ਫਰਿਜ਼ਨੋ ਸਕੂਲ ਟਰੱਸਟੀ ਚੋਣਾਂ ‘ਚ ਪੰਜਾਬੀ ਨੌਜਵਾਨ ਅਜਮਾਏਗਾ ਕਿਸਮਤ

admin

iPhone ਦੇ ਬਦਲੇ Huawei ਫੋਨ ਦੀ ਵਰਤੋਂ ਕਰਨ ਟਰੰਪ : ਚੀਨ

admin

Leave a Comment