Apnapunjabmedia
  • Home
  • ਅੰਤਰਰਾਸ਼ਟਰੀ
  • ਆਸਟ੍ਰੇਲੀਆ ‘ਚ ਬੈਂਕਰ ਨੂੰ ਹੋਈ ਜੇਲ, ਕੀਤੀ ਸੀ 6,40,000 ਡਾਲਰ ਦੀ ਧੋਖਾਧੜੀ
ਅੰਤਰਰਾਸ਼ਟਰੀ ਆਸਟ੍ਰੇਲੀਆ

ਆਸਟ੍ਰੇਲੀਆ ‘ਚ ਬੈਂਕਰ ਨੂੰ ਹੋਈ ਜੇਲ, ਕੀਤੀ ਸੀ 6,40,000 ਡਾਲਰ ਦੀ ਧੋਖਾਧੜੀ

ਆਸਟ੍ਰੇਲੀਅਨ ਸੂਬੇ ਵਿਕਟੋਰੀਆ ਦੀ ਰਾਸ਼ਟਰੀ ਬੈਂਕ (ਨੈਸ਼ਨਲ ਆਸਟ੍ਰੇਲੀਅਨ ਬੈਂਕ) ਦੇ ਸਾਬਕਾ ਬੈਂਕਰ ਨੂੰ 6,40,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਜੇਲ ਦੀ ਸਜ਼ਾ ਹੋਈ ਹੈ। ਜੱਜ ਨੇ ਸੁਣਵਾਈ ਦੌਰਾਨ ਦੱਸਿਆ ਕਿ 38 ਸਾਲਾ ਬੈਂਕ ਅਧਿਕਾਰੀ ਐਂਡਰੀਊ ਮੈਥਿਊਜ਼ ਨੇ 2012 ਤੇ 2016 ਦੌਰਾਨ ਧੋਖਾਧੜੀ ਕੀਤੀ ਅਤੇ ਇਸ ਪੈਸੇ ਨਾਲ ਇਕ ਲਗਜ਼ਰੀ ਗੱਡੀ ਵੀ ਖਰੀਦੀ। ਮੀਡੀਆ ਦਾ ਕਹਿਣਾ ਹੈ ਕਿ ਇਹ ਫਰਾਰੀ ਗੱਡੀ ਹੈ।

ਲੋਕਾਂ ਨੂੰ ਲੁੱਟਣ ਦੇ ਕੰਮ ‘ਚ ਉਸ ਦੇ ਇਕ ਸਾਥੀ ਡੀ ਐਗੋਸਟੀਨ ਨੇ ਵੀ ਉਸ ਦਾ ਸਾਥ ਦਿੱਤਾ ਸੀ। ਉਹ ਗਾਹਕਾਂ ਨੂੰ ਮੈਥਿਊ ਨਾਲ ਮਿਲਾ ਕੇ ਉਨ੍ਹਾਂ ਨੂੰ ਆਪਣੇ ਜਾਲ ‘ਚ ਫਸਾਉਣ ਦਾ ਕੰਮ ਕਰਦਾ ਸੀ। ਮੈਥਿਊ ਨੇ ਇਕ ਵਾਰ ਫਿਰ 2016 ‘ਚ ਹੋਰ 13,000 ਡਾਲਰਾਂ ਦੀ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ‘ਚ ਉਹ ਅਸਫਲ ਰਿਹਾ। ਅਦਾਲਤ ਨੇ ਉਸ ਨੂੰ 8 ਮਹੀਨਿਆਂ ਤਕ ਜੇਲ ‘ਚ ਰਹਿਣ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ਨੂੰ ਮੁਆਵਜ਼ੇ ਵਜੋਂ 5,83,000 ਡਾਲਰਾਂ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਸਤੰਬਰ ਮਹੀਨੇ ਡੀ ਐਗੋਸਟੀਨੋ ਨੂੰ 67,000 ਡਾਲਰਾਂ ਦਾ ਜੁਰਮਾਨਾ ਲੱਗਾ ਸੀ ਤੇ 125 ਘੰਟਿਆਂ ਤਕ ਕਮਿਊਨਟੀ ਲਈ ਕੰਮ ਕਰਨ ਦੀ ਸਜ਼ਾ ਮਿਲੀ ਸੀ।

Related posts

ਅਮਰੀਕਾ ਨੇ ਇਮਰਾਨ ਦੀ ਕੀਤੀ ਤਾਰੀਫ, ਮਸੂਦ ਲਈ ਕਹੀ ਇਹ ਗੱਲ

admin

US ਨੇ ਵੈਨਜ਼ੁਏਲਾ ‘ਚ ਵਿਰੋਧੀ ਦਲ ‘ਤੇ ਵਧਦੀ ਕਾਰਵਾਈ ਸਬੰਧੀ UN ਨੂੰ ਦਿੱਤੀ ਚਿਤਾਵਨੀ

admin

US : ਸਾਇਰੇਵਿਲ ਸ਼ਹਿਰ ਦੇ ਮੇਅਰ ਵੱਲੋਂ ਸਿੱਖ ਡਾਕਟਰ ਦੇ ਮੈਡੀਕਲ ਦਫਤਰ ਦਾ ਉਦਘਾਟਨ

admin

Leave a Comment