Apnapunjabmedia
  • Home
  • ਖੇਡ ਖ਼ਬਰਾਂ
  • ਇਮਰਾਨ ਤਾਹਿਰ ਨੇ ‘ਪਰਪਲ ਕੈਪ’ ਜਿੱਤ ਕੇ IPL 2019 ‘ਚ ਰਚਿਆ ਇਤਿਹਾਸ
ਖੇਡ ਖ਼ਬਰਾਂ

ਇਮਰਾਨ ਤਾਹਿਰ ਨੇ ‘ਪਰਪਲ ਕੈਪ’ ਜਿੱਤ ਕੇ IPL 2019 ‘ਚ ਰਚਿਆ ਇਤਿਹਾਸ

ਚੇਨਈ ਸੁਪਰ ਕਿੰਗਜ਼ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 12ਵੇਂ ਸੀਜ਼ਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਤੇ ਉਸ ਨੇ ਪਰਪਲ ਕੈਪ ‘ਤੇ ਕਬਜ਼ਾ ਕੀਤਾ। ਆਈ. ਪੀ. ਐੱਲ. ‘ਚ ਇਕ ਸੀਜ਼ਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਨੂੰ ਪਰਪਲ ਕੈਪ ਦਿੱਤੀ ਜਾਂਦੀ ਹੈ। ਤਾਹਿਰ ਨੇ ਇਸ ਸੀਜ਼ਨ 17 ਮੈਚਾਂ ਦੀ 17 ਪਾਰੀਆਂ ‘ਚ ਕੁੱਲ 26 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 12 ਦੌੜਾਂ ‘ਤੇ 4 ਵਿਕਟਾਂ ਰਿਹਾ। ਤਾਹਿਰ ਨੇ ਇਸ ਸੀਜ਼ਨ 431 ਦੌੜਾਂ ਦਿੱਤੀਆਂ।ਦੂਸਰੇ ਸਥਾਨ ‘ਤੇ ਦਿੱਲੀ ਕੈਪੀਟਲਸ ਦੇ ਕਾਗਿਸੋ ਰਬਾਡਾ ਰਹੇ ਜਿਸ ਨੇ 12 ਮੈਚਾਂ ‘ਚ 368 ਦੌੜਾਂ ਦੇ ਕੇ ਕੁੱਲ 25 ਵਿਕਟਾਂ ਆਪਣੇ ਨਾਂ ਕੀਤੀਆਂ। ਰਬਾਡਾ ਦੇ ਸੱਟ ਲੱਗਣ ਕਾਰਨ ਆਪਣੇ ਦੇਸ਼ ਦੱਖਣੀ ਅਫਰੀਕਾ ਜਾਣਾ ਪਿਆ। ਜਿਸ ਕਾਰਨ ਉਹ 3 ਮੈਚ ਨਹੀਂ ਖੇਡ ਸਕੇ। ਤਾਹਿਰ ਨੇ ਫਾਈਨਲ ‘ਚ 2 ਵਿਕਟਾਂ ਹਾਸਲ ਕੀਤੀਆਂ। ਤਾਹਿਰ ਆਈ. ਪੀ. ਐੱਲ. ਦੇ ਦੂਸਰੇ ਸਪਿਨਰ ਹਨ, ਜਿਸ ਨੇ ਆਈ. ਪੀ. ਐੱਲ. ‘ਚ ਪਰਪਲ ਕੈਪ ਜਿੱਤੀ ਹੈ। ਇਸ ਤੋਂ ਪਹਿਲਾਂ ਪ੍ਰਗਿਆਨ ਓਝਾ ਨੇ ਸਾਲ 2010 ‘ਚ ਇਹ ਕਾਰਨਾਮਾ ਕੀਤਾ ਸੀ।

ਤੀਸਰੇ ਸਥਾਨ ‘ਤੇ ਚੇਨਈ ਦੇ ਹੀ ਦੀਪਕ ਚਾਹਰ ਰਹੇ। ਫਾਈਨਲ ‘ਚ 3 ਵਿਕਟਾਂ ਹਾਸਲ ਕਰਨ ਵਾਲੇ ਚਾਹਰ ਨੇ ਇਸ ਸੀਜ਼ਨ ‘ਚ ਕੁੱਲ 17 ਮੈਚਾਂ ‘ਚ 22 ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਜੇ ਸ਼੍ਰੇਅਸ ਗੋਪਾਲ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖਲੀਲ ਅਹਿਮਦ ਕ੍ਰਮਵਾਰ- ਚੌਥੇ ਤੇ ਪੰਜਵੇਂ ਸਥਾਨ ‘ਤੇ ਰਹੇ। ਗੋਪਾਲ ਨੇ 14 ਮੈਚਾਂ ‘ਚ 20 ਵਿਕਟਾਂ ਹਾਸਲ ਕੀਤੀਆਂ ਤੇ ਖਲੀਲ ਨੇ 9 ਮੈਚਾਂ ‘ਚ 19 ਵਿਕਟਾਂ ਹਾਸਲ ਕੀਤੀਆਂ।

Related posts

ਝਾਅ ਆਸਟਰੇਲੀਆਈ ਵਿਸ਼ਵ ਕੱਪ ਟੀਮ ‘ਚੋਂ ਬਾਹਰ

admin

ਸਿਫਰ ਤੋਂ ਹੇਠਾਂ ਤਾਪਮਾਨ ‘ਚੋਂ ਬਚਾਏ ਗਏ ਪਰਬਤਾਰੋਹੀ ਦੀ ਮੌਤ

admin

ਵਿਸ਼ਵ ਕੱਪ ਤੋਂ ਠੀਕ ਪਹਿਲਾਂ ਵਿੰਡੀਜ਼ ਕ੍ਰਿਕਟ ਟੀਮ ਦੇ ਕੋਚ ਬਣੇ ਰੀਫਰ

admin

Leave a Comment