Apnapunjabmedia
  • Home
  • ਤਾਜਾ ਖ਼ਬਰਾਂ
  • ਇੰਦਰਾ ਗਾਂਧੀ ਨੇ ਬਿਨਾਂ ਰਾਖਵਾਂਕਰਨ ਦੇ ਖੁਦ ਨੂੰ ਕੀਤਾ ਸਾਬਤ
ਤਾਜਾ ਖ਼ਬਰਾਂ ਭਖਦੇ – ਮਸਲੇ ਭਾਰਤ ਰਾਜਨੀਤਿਕ

ਇੰਦਰਾ ਗਾਂਧੀ ਨੇ ਬਿਨਾਂ ਰਾਖਵਾਂਕਰਨ ਦੇ ਖੁਦ ਨੂੰ ਕੀਤਾ ਸਾਬਤ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਮਰੱਥਾ ਸਾਬਤ ਕਰਨ ਲਈ ਕਿਸੇ ਤਰ੍ਹਾਂ ਦੇ ਰਾਖਵੇਂਕਰਨ ਦੀ ਲੋੜ ਨਹੀਂ ਪਈ ਅਤੇ ਉਨ੍ਹਾਂ ਨੇ ਕਾਂਗਰਸ ਦੇ ਆਪਣੇ ਸਮੇਂ ਦੇ ਪੁਰਸ਼ ਨੇਤਾਵਾਂ ਤੋਂ ਬਿਹਤਰ ਕੰਮ ਕੀਤਾ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਉਹ ਮਹਿਲਾ ਰਾਖਵਾਂਕਰਨ ਦੇ ਵਿਰੋਧੀ ਨਹੀਂ ਹਨ ਪਰ ਧਰਮ ਅਤੇ ਜਾਤੀ ਆਧਾਰਤ ਰਾਜਨੀਤੀ ਦੇ ਖਿਲਾਫ ਹਨ। ਗਡਕਰੀ ਨੇ ਟਿੱਪਣੀਆਂ ਇਕ ਪ੍ਰਦਰਸ਼ਨੀ ਪ੍ਰੋਗਰਾਮ ਦੇ ਉਦਘਾਟਨ ਮੌਕੇ ਕੀਤੀਆਂ। ਭਾਜਪਾ ਦੇਸ਼ ‘ਚ ਐਮਰਜੈਂਸੀ ਲਗਾਉਣ ਲਈ ਇੰਦਰਾ ਗਾਂਧੀ ਦੀ ਆਲੋਚਨਾ ਕਰਦੀ ਰਹੀ ਹੈ। ਗਡਕਰੀ ਨੇ ਕਿਹਾ,”ਇੰਦਰਾ ਗਾਂਧੀ ਨੇ ਆਪਣੀ ਪਾਰਟੀ ‘ਚ ਹੋਰ ਸਨਮਾਨਤ ਪੁਰਸ਼ ਨੇਤਾਵਾਂ ਦਰਮਿਆਨ ਆਪਣੀ ਸ਼ਕਤੀ ਸਾਬਤ ਕੀਤੀ।”
ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਿਲਾ ਨੇਤਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਰਾਜਨੀਤੀ ‘ਚ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ,”ਮੈਂ ਔਰਤਾਂ ਦੇ ਰਾਖਵੇਂਕਰਨ ਦੇ ਖਿਲਾਫ ਨਹੀਂ ਹਾਂ। ਔਰਤਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ। ਮੈਂ ਇਸ ਦੇ ਵਿਰੁੱਧ ਨਹੀਂ ਹਾਂ।” ਗਡਕਰੀ ਨੇ ਕਿਹਾ ਕਿ ਉਹ ਧਰਮ ਅਤੇ ਜਾਤੀ ਆਧਾਰਤ ਰਾਜਨੀਤੀ ਦੇ ਖਿਲਾਫ ਹਨ। ਇਕ ਵਿਅਕਤੀ ਆਪਣੇ ਗਿਆਨ ਦੇ ਆਧਾਰ ‘ਤੇ ਅੱਗੇ ਵਧਦਾ ਹੈ ਨਾ ਕਿ ਭਾਸ਼ਾ, ਜਾਤੀ, ਧਰਮ ਜਾਂ ਖੇਤਰ ਕਾਰਨ। ਉਨ੍ਹਾਂ ਨੇ ਕਿਹਾ,”ਕੋਈ ਵੀ ਆਪਣੇ ਗਿਆਨ ‘ਤੇ ਤਰੱਕੀ ਕਰਦਾ ਹੈ। ਕੀ ਅਸੀਂ ਸਾਈਂ ਬਾਬਾ, ਗਜਾਨਨ ਮਹਾਰਾਜ ਜਾਂ ਸੰਤ ਤੁਕੋਦਜੀ ਮਹਾਰਾਜਾ ਦੇ ਧਰਮ ਬਾਰੇ ਪੁੱਛਦੇ ਹਾਂ? ਕੀ ਅਸੀਂ ਕਦੇ ਛੱਤਰਪਤੀ ਸ਼ਿਵਾਜੀ ਮਹਾਰਾਜ, ਡਾ. ਬਾਬਾ ਸਾਹਿਬ ਅੰਬੇਡਕਰ ਜਾਂ ਜੋਤੀਬਾ ਫੁੱਲੇ ਦੀ ਜਾਤੀ ਬਾਰੇ ਪੁੱਛਿਆ ਹੈ? ਮੈਂ ਜਾਤੀ ਅਤੇ ਧਰਮ ਦੇ ਆਧਾਰ ‘ਤੇ ਰਾਜਨੀਤੀ ਦੇ ਵਿਰੁੱਧ ਹਾਂ।

Related posts

ਲੁਧਿਆਣਾ ਤੋਂ ਭਾਜਪਾ ਤੇ ਅੰਮ੍ਰਿਤਸਰ ਤੋਂ ਮਜੀਠੀਆ ਦੇ ਚਰਚੇ ਸ਼ੁਰੂ

admin

ਆਪਣੇ ਹੀ ਵਰਕਰਾਂ ਦਾ ਸਾਹਮਣਾ ਨਹੀਂ ਕਰ ਸਕਦੇ ਮੋਦੀ : ਰਾਹੁਲ

admin

ਰਾਮ ਰਹੀਮ ਕੇਸ ‘ਚ ਜਾਂਚ ਏਜੰਸੀਆਂ ਨੂੰ ਵੱਡੀ ਕਾਮਯਾਬੀ, ਹਨੀਪ੍ਰੀਤ ਦੀ ਡਾਇਰੀ ਦੇ ਕੋਡ ਹੋਏ ਡੀ ਕੋਡ

admin

Leave a Comment