Apnapunjabmedia
  • Home
  • ਖੇਡ ਖ਼ਬਰਾਂ
  • ਕਦੀ ਬ੍ਰਾਇਨ ਲਾਰਾ ਲਈ ਸਿਰ ਦਰਦ ਤੋਂ ਘੱਟ ਨਹੀਂ ਸੀ ਇਹ ਗੇਂਦ
ਖੇਡ ਖ਼ਬਰਾਂ

ਕਦੀ ਬ੍ਰਾਇਨ ਲਾਰਾ ਲਈ ਸਿਰ ਦਰਦ ਤੋਂ ਘੱਟ ਨਹੀਂ ਸੀ ਇਹ ਗੇਂਦ

ਬ੍ਰਾਇਨ ਲਾਰਾ ਲਈ ਮੂਵ ਕਰਦੀ ਜਾਂ ਉਛਾਲ ਲੈਂਦੀ ਗੇਂਦ ਕਦੀ ਚਿੰਤਾ ਦਾ ਵਿਸ਼ਾ ਨਹੀਂ ਰਹੀ ਪਰ ਆਪਣੇ ਜ਼ਮਾਨੇ ਦੇ ਵਿਸਫੋਟਕ ਬੱਲੇਬਾਜ਼ ਲਈ ਗੋਲਫ ਦੀ ਛੋਟੀ ਜਹੀ ਗੇਂਦ ਕਿਸੇ ਸਿਰਦਰਦ ਤੋਂ ਘੱਟ ਨਹੀਂ ਹੈ। ਲਾਰਾ ਨੇ ਕਿਹਾ,’ ਹਾਂ, ਗੋਲਫ ਅਜੀਬ ਖੇਡ ਹੈ। ਮੈਂ ਕ੍ਰਿਕਟ ਦੀ ਮੂਵ ਕਰਦੀ ਜਾਂ ਉਛਾਲ ਲੈਂਦੀਆਂ ਗੇਂਦਾਂ ਨੂੰ ਖੇਡਣ ਦੇ ਸਮਰੱੱਥ ਹਾਂ ਪਰ ਇਸ ਛੋਟੀ ਜਹੀ ਗੇਂਦ ਨੇ ਸ਼ੁਰੂਆਤੀ ਸਾਲ ‘ਚ ਮੇਰੇ ਲਈ ਕਿਸੇ ਸਿਰ ਦਰਦ ਤੋਂ ਘੱਟ ਨਹੀਂ ਸੀ ਪਰ ਇਸਨੇ ਮੈਨੂੰ ਸਿਖਾਇਆ ਕਿ ਗੇਂਦ ‘ਤੇ ਨਿਯੰਤਰਨ ਰੱਖਣ ਲਈ ਕਿਵੇਂ ਅਨੁਸ਼ਾਸਿਤ ਹੋਣਾ ਹੈ।’ਲਾਰਾ ਨੇ 1994 ‘ਚ ਗੋਲਫ ‘ਚ ਹੱਥ ਅਜਮਾਉਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਵੈਸਟ ਇੰਡੀਜ਼ ‘ਚ ਖਿਤਾਬ ਵੀ ਜਿੱਤੇ ਹਨ। ਜਿਨ੍ਹਾਂ ਕ੍ਰਿਕਟਰਾਂ ਨੇ ਗੋਲਫ ‘ਚ ਹੱਥ ਅਜਮਾਏ ਉਨ੍ਹਾਂ ਦੇ ਬਾਰੇ ‘ਚ ਲਾਰਾ ਨੇ ਕਿਹਾ ਕਿ ਕਪਿਲ ਦੇਵ ਅਤੇ ਅਤੇ ਜਾਕ ਕੈਲਿਸ ਦਾ ਗੋਲਫ ਦੇ ਪ੍ਰਤੀ ਪਿਆਰ ਜਗਜ਼ਾਹਿਰ ਹੈ ਜਦਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਵਧੀਆਂ ਖਿਡਾਰੀਆਂ ‘ਚੋਂ ਇਕ ਹਨ।

Related posts

ਕਪਤਾਨ ਹੋਲਡਰ ਨੇ ਦੱਸੀ ਹਾਰ ਦੀ ਵਜ੍ਹਾ

admin

ਪਾਕਿਸਤਾਨ ਹੱਥੋਂ ਹਾਰੀ ਭਾਰਤੀ ਪੁਰਸ਼ ਵਾਲੀਬਾਲ ਟੀਮ

admin

ਭਾਰਤ ਤੇ ਪਾਕਿ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਬਣੇ ਸਾਂਝੇ ਚੈਂਪੀਅਨ

admin

Leave a Comment