Apnapunjabmedia
  • Home
  • ਭਾਰਤ
  • ਕਸ਼ਮੀਰ : ਡੋਡਾ ਜ਼ਿਲੇ ‘ਚ ਲੱਗੀ ਭਿਆਨਕ ਅੱਗ, 7 ਦੁਕਾਨਾਂ ਸੜ ਕੇ ਸੁਆਹ
ਭਾਰਤ

ਕਸ਼ਮੀਰ : ਡੋਡਾ ਜ਼ਿਲੇ ‘ਚ ਲੱਗੀ ਭਿਆਨਕ ਅੱਗ, 7 ਦੁਕਾਨਾਂ ਸੜ ਕੇ ਸੁਆਹ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ‘ਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਘੱਟ ਤੋਂ ਘੱਟ ਤਿੰਨ ਮਕਾਨ ਅਤੇ ਸੱਤ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਗ ਇੱਥੇ 45 ਕਿਲੋਮੀਟਰ ਦੂਰ ਕਹਾਰਾ ਪਿੰਡ ਦੇ ਇਕ ਮਕਾਨ ‘ਚ ਸਵੇਰੇ ਕਰੀਬ ਸਾਢੇ ਚਾਰ ਵਜੇ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਨੇ ਆਲੇ-ਦੁਆਲੇ ਦੇ ਮਕਾਨਾਂ ਅਤੇ ਦੁਕਾਨਾਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਸੇਵਾ ਕਰਮੀ ਮੌਕੇ ‘ਤੇ ਹੀ ਘਟਨਾ ਵਾਲੀ ਥਾਂ ‘ਚ ਪਹੁੰਚੇ ਅਤੇ ਇਕ ਘੰਟੇ ਦੀ ਮਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।

ਅਧਿਕਾਰੀ ਨੇ ਦੱਸਿਆ ਕਿ ਅੱਗ ‘ਚ ਤਿੰਨ ਮਕਾਨ ਅਤੇ ਸੱਤ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਦੀ ਮਸ਼ੱਕਤ ਕਾਰਨ ਇਕ ਵੱਡੀ ਘਟਨਾ ਟਲ ਗਈ ਕਿਉਂਕਿ ਇਹ ਅੱਗ ਇਕ ਬਾਜ਼ਾਰ ‘ਚ ਲੱਗੀ ਸੀ ਜਿੱਥੇ ਜ਼ਿਆਦਾਤਰ ਦੁਕਾਨਾਂ ਦੇਵਦਾਰ ਅਤੇ ਚੀੜ ਦੀ ਲੱਕੜ ਦੀਆਂ ਬਣੀਆਂ ਹੋਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Related posts

ਲੋਕ ਸਭਾ ‘ਚ ਰਾਫੇਲ ‘ਤੇ ਸਿਆਸੀ ਘਮਸਾਨ

admin

ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਕਾਂਗਰਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ : ਦਾਸ

admin

ਜਨਮਦਿਨ ਸਪੈਸ਼ਲ: ਮਾਇਆਵਤੀ ਕੱਟੇਗੀ 63 ਕਿਲੋ ਦਾ ਕੇਕ

admin

Leave a Comment