Apnapunjabmedia
  • Home
  • ਖੇਡ ਖ਼ਬਰਾਂ
  • ਕਿਸੇ ਵੀ ਬੱਲੇਬਾਜ਼ ‘ਚ ਪੁਜਾਰਾ ਦੀ ਤਰ੍ਹਾਂ ਸਬਰ ਨਹੀਂ ਦਿਸਿਆ : ਲੈਂਗਰ
ਖੇਡ ਖ਼ਬਰਾਂ

ਕਿਸੇ ਵੀ ਬੱਲੇਬਾਜ਼ ‘ਚ ਪੁਜਾਰਾ ਦੀ ਤਰ੍ਹਾਂ ਸਬਰ ਨਹੀਂ ਦਿਸਿਆ : ਲੈਂਗਰ

ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕਿਸੇ ਬੱਲੇਬਾਜ਼ ਵਿਚ ਭਾਰਤ ਦੇ ਟੈਸਟ ਸਟਾਰ ਚੇਤੇਸ਼ਵਰ ਪੁਜਾਰਾ ਵਰਗਾ ਸਬਰ ਨਹੀਂ ਦੇਖਿਆ, ਜਿਹੜਾ ਇਸ ਮਾਮਲੇ ਵਿਚ ਮਹਾਨ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਪੁਜਾਰਾ ਨੇ ਆਸਟਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਦੀ ਜਿੱਤ ਦੌਰਾਨ ‘ਮੈਨ ਆਫ ਦਿ ਸੀਰੀਜ਼’ ਐਵਾਰਡ ਹਾਸਲ ਕੀਤਾ ਸੀ, ਜਿਸ ਵਿਚ ਤਿੰਨ ਸੈਂਕੜੇ ਵੀ ਸ਼ਾਮਲ ਸਨ।
ਲੈਂਗਰ ਨੇ ਕਿਹਾ, ”ਮੈਂ ਅਜਿਹਾ ਬੱਲੇਬਾਜ਼ ਨਹੀਂ ਦੇਖਿਆ, ਜਿਹੜਾ ਗੇਂਦ ਨੂੰ ਇੰਨੀ ਕਰੀਬ ਤੋਂ ਦੇਖੇ ਜਿਵੇਂ ਪੁਜਾਰਾ ਕਰਦਾ ਹੈ ਤੇ ਇਸ ਵਿਚ ਸਚਿਨ ਤੇ ਰਾਹੁਲ ਦ੍ਰਾਵਿੜ ਵੀ ਸ਼ਾਮਲ ਹਨ। ਉਸਦਾ ਧਿਆਨਚਿੱਤ ਹੋਣਾ ਸਾਡੇ ਲਈ (ਆਸਟਰੇਲੀਆ ਲਈ) ਚੁਣੌਤੀ ਸੀ। ਸਾਨੂੰ ਉਸਦੀ ਤਰ੍ਹਾਂ ਬਿਹਤਰ ਹੋਣਾ ਪਵੇਗਾ, ਸਾਡੇ ਸਾਰੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਵੀ।”

Related posts

ਪੰਜਾਬ ਨੇ 3 ਸੋਨ, 5 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ

admin

ਸਿਰਫ 14 ਦੌੜਾਂ ‘ਤੇ ਢੇਰ ਹੋ ਗਈ ਪੂਰੀ ਟੀਮ, ਬਣਾ ਦਿੱਤਾ ਸ਼ਰਮਨਾਕ ਰਿਕਾਰਡ

admin

ਸੀਰੀਜ਼ ‘ਚ ਬਰਾਬਰੀ ਲਈ ਉਤਰੇਗੀ ਟੀਮ ਇੰਡੀਆ

admin

Leave a Comment