Apnapunjabmedia
  • Home
  • ਤਾਜਾ ਖ਼ਬਰਾਂ
  • ਕੇ. ਪੀ. ਐੱਸ. ਗਿੱਲ ‘ਤੇ ਕਿਤਾਬ ਲਿਖਣ ਵਾਲਿਆਂ ਖਿਲਾਫ ਭੜਕੇ ਬਿੱਟੂ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ ਰਾਜਨੀਤਿਕ

ਕੇ. ਪੀ. ਐੱਸ. ਗਿੱਲ ‘ਤੇ ਕਿਤਾਬ ਲਿਖਣ ਵਾਲਿਆਂ ਖਿਲਾਫ ਭੜਕੇ ਬਿੱਟੂ

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ‘ਤੇ ਜਾਰੀ ਕੀਤੀ ਗਈ ਕਿਤਾਬ ਦੀ ਆਲੋਚਨਾ ਕੀਤੀ ਹੈ। ਰਵਨੀਤ ਬਿੱਟੂ ਨੇ ਕੇ. ਪੀ. ਐੱਸ. ਗਿੱਲ ‘ਤੇ ਕਿਤਾਬ ਲਿਖਣ ਵਾਲਿਆਂ ਖਿਲਾਫ ਭੜਕਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ‘ਚ ਹਿੰਮਤ ਸੀ ਤਾਂ ਇਹ ਕਿਤਾਬ ਪਹਿਲਾਂ ਲਿਖਦੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਅਜਿਹੀਆਂ ਕਿਤਾਬਾਂ ਆਉਣਾ ਮੰਦਭਾਗੀ ਗੱਲ ਹੈ। ਬਿੱਟੂ ਨੇ ਕਿਹਾ ਕਿ ਕੇ. ਪੀ. ਐੱਸ. ਗਿੱਲ ਡੀ. ਜੀ. ਪੀ. ਸਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਅੱਤਵਾਦ ‘ਚੋਂ ਕੱਢਣ ਲਈ ਲੜਾਈ ਲੜੀ ਹੈ। ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਵੇਲੇ ਮੋਦੀ ਨੂੰ ਰਿਜ਼ਰਵੇਸ਼ਨ ਦੇਣ ਦੀ ਯਾਦ ਆ ਗਈ। ਉਨ੍ਹਾਂ ਕਿਹਾ ਕਿ ਮੋਦੀ ਦਾ ਜਾਦੂ ਫੇਲ ਹੋ ਗਿਆ ਤਾਂ ਬਿੱਲ ਲੈ ਆਂਦਾ। ਉਨ੍ਹਾਂ ਕਿਹਾ ਕਿ ਮੋਦੀ ਰਾਫੇਲ ਡੀਲ ਤੋਂ ਡਰ ਗਏ ਹਨ।

Related posts

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਵਾਲੇ ਗੋਸ਼ਾ ਤੇ ਦੁੱਗਰੀ ਨੂੰ ਮਿਲੀ ਜ਼ਮਾਨਤ

admin

ਸੀ. ਬੀ. ਆਈ. ਤੋਂ ਕੇਸ ਵਾਪਸ ਲੈਣ ਲਈ ‘ਪੰਜਾਬ ਕੈਬਨਿਟ’ ਦੀ ਅਹਿਮ ਮੀਟਿੰਗ

admin

ਭਾਜਪਾ ਅਤੇ ਕਾਂਗਰਸ ਦੇ ਖਿਲਾਫ ਰਣਨੀਤੀ ਬਣਾਉਣ ਦਿੱਲੀ ਪਹੁੰਚੇ KCR

admin

Leave a Comment