Apnapunjabmedia
  • Home
  • ਤਾਜਾ ਖ਼ਬਰਾਂ
  • ਕੋਰੀਡੋਰ ਦੇ ਕੰਮ ‘ਚ ਦੇਰੀ ਲਈ ਹਰਸਿਮਰਤ ਦੀ ਕਾਂਗਰਸ ਨੂੰ ਝਾੜ
ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

ਕੋਰੀਡੋਰ ਦੇ ਕੰਮ ‘ਚ ਦੇਰੀ ਲਈ ਹਰਸਿਮਰਤ ਦੀ ਕਾਂਗਰਸ ਨੂੰ ਝਾੜ

ਕੇਂਦਰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੋਰੀਡੋਰ ਦੇ ਕੰਮ ‘ਚ ਹੋ ਰਹੀ ਦੇਰੀ ਲਈ ਕਾਂਗਰਸ ਸਰਕਾਰ ਨੂੰ ਝਾੜ ਪਾਈ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਕੰਮ ਨਿਬੇੜ ਚੁੱਕੀ ਹੈ ਪਰ ਸੂਬਾ ਸਰਕਾਰ ਇਸ ਨੂੰ ਲਟਕਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨ ਐਕੁਆਇਰ ਕਰੇ ਤਾਂ ਕੋਰੀਡੋਰ ਜਲਦੀ ਬਣ ਜਾਵੇਗਾ। ਲੁਧਿਅਣਾ ‘ਚ ਮੈਗਾ ਫੂਡ ਪਾਰਕ ਦਾ ਨਿਰੀਖਣ ਕਰਨ ਪੁੱਜੀ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬਠਿੰਡਾ ਦੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ। ਲੋਕ ਸਭਾ ਚੋਣਾਂ ਸਬੰਧੀ ਹਰਸਿਮਰਤ ਬਾਦਲ ਨੇ ਕਿਹਾ ਕਿ ਪਾਰਟੀ ਜਿੱਥੇ ਕਹੇਗੀ, ਉੱਥੋਂ ਹੀ ਉਹ ਚੋਣਾਂ ਲੜਨਗੇ ਪਰ ਬਠਿੰਡਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਉਨ੍ਹਾਂ ਦੇ ਪ੍ਰਾਜੈਕਟ ਲੇਟ ਕਰਨ ਦੇ ਵੀ ਦੋਸ਼ ਲਾਏ।

Related posts

ਗ੍ਰਹਿ ਮੰਤਰੀ ਰਾਜਨਾਥ ਅੱਜ ਅੰਮ੍ਰਿਤਸਰ ਦੌਰੇ ‘ਤੇ

admin

ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਤੋਂ ਹੋਈ ਕਮਾਈ ਦੇ ਗਿਣਾਏ ਆਂਕੜੇ

admin

ਸਿਵਲ ਸੇਵਾ ਲਈ ਘੱਟ ਨਹੀਂ ਹੋਵੇਗੀ ਉਮਰ ਸੀਮਾ- ਕੇਂਦਰੀ ਮੰਤਰੀ

admin

Leave a Comment