Apnapunjabmedia
  • Home
  • ਤਾਜਾ ਖ਼ਬਰਾਂ
  • ਖਹਿਰਾ ਧੜੇ ਨੂੰ ਵੱਡਾ ਝਟਕਾ, ਕੇਜਰੀਵਾਲ ਖੇਮੇ ‘ਚ ਵਾਪਸੀ ਕਰ ਸਕਦੇ ਹਨ ‘ਰੋੜੀ’!
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ ਰਾਜਨੀਤਿਕ

ਖਹਿਰਾ ਧੜੇ ਨੂੰ ਵੱਡਾ ਝਟਕਾ, ਕੇਜਰੀਵਾਲ ਖੇਮੇ ‘ਚ ਵਾਪਸੀ ਕਰ ਸਕਦੇ ਹਨ ‘ਰੋੜੀ’!

ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੂੰ ਪਾਰਟੀ ‘ਚੋਂ ਮੁਅੱਤਲ ਹੋਣ ਤੋਂ ਬਾਅਦ ਇਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਖਹਿਰਾ ਧੜੇ ਦੇ ਸਹਿਯੋਗੀ 8 ਵਿਧਾਇਕਾਂ ‘ਚੋਂ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਮੁੜ ਅਰਵਿੰਦ ਕੇਜਰੀਵਾਲ ਖੇਮੇ ‘ਚ ਵਾਪਸੀ ਕਰ ਸਕਦੇ ਹਨ। ਰੋੜੀ ਲਗਾਤਾਰ ਖਹਿਰਾ ਧੜੇ ਤੋਂ ਦੂਰ ਚੱਲਦੇ ਜਾ ਰਹੇ ਸਨ। ਬੀਤੇ ਦਿਨੀਂ ਸੁਖਪਾਲ ਖਹਿਰਾ ਵਲੋਂ ਕੱਢੇ ਗਏ ਇਨਸਾਫ ਮਾਰਚ ਵਿਚ ਵੀ ਰੋੜੀ ਦੀ ਗੈਰ-ਹਾਜ਼ਰੀ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
ਭਾਵੇਂ ਉਸ ਸਮੇਂ ਸੁਖਪਾਲ ਖਹਿਰਾ ਵਲੋਂ ਜੈ ਕਿਸ਼ਨ ਰੋੜੀ ਦੀ ਗੈਰ ਹਾਜ਼ਰੀ ਦਾ ਕਾਰਨ ਰੁਝੇਵਿਆਂ ਨੂੰ ਦੱਸਿਆ ਸੀ ਪਰ ਸੂਤਰਾਂ ਮੁਤਾਬਕ ਇਹ ਵਿਧਾਇਕ ਕਾਫੀ ਸਮੇਂ ਪਹਿਲਾਂ ਹੀ ਖਹਿਰਾ ਧੜੇ ਤੋਂ ਵੱਖ ਹੋ ਗਿਆ ਸੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਸੋਮਵਾਰ ਨੂੰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਰੋੜੀ ਮੁੜ ਕੇਜਰੀਵਾਲ ਖੇਮੇ ਵਿਚ ਵਾਪਸੀ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਕੁਝ ਹੋਰ ਵਰਕਰ ਵੀ ਪਾਰਟੀ ਵਿਚ ਵਾਪਸੀ ਕਰ ਸਕਦੇ ਹਨ।

 

Related posts

ਪੰਜਾਬ ਵਿਧਾਨ ਸਭਾ ਇਜਲਾਸ: ਸਦਨ ‘ਚ ‘ਆਪ’ ਵਿਧਾਇਕਾਂ ਦਾ ਹੰਗਾਮਾ

admin

ਮੈੱਕੇਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ ਟਰੰਪ

admin

ਜਲਿਆਂਵਾਲਾ ਬਾਗ ਨੂੰ ਬਣਾਇਆ ਜਾਵੇਗਾ ਸੰਸਾਰ ਦਾ ਸਭ ਤੋਂ ਖੂਬਸੂਰਤ ਸਮਾਰਕ

admin

Leave a Comment