Apnapunjabmedia
ਖੇਡ ਖ਼ਬਰਾਂ

ਘੋਸ਼ਾਲ ਦੇ ਹਟਣ ਨਾਲ ਟੰਡਨ ਸੈਮੀਫਾਈਨਲ ‘ਚ

ਵਿਸ਼ਵ ‘ਚ 12ਵੇਂ ਨੰਬਰ ਦੇ ਭਾਰਤੀ ਖਿਡਾਰੀ ਸੌਰਵ ਘੋਸ਼ਾਲ ਸੱਟ ਕਾਰਨ ਵੀਰਵਾਰ ਨੂੰ ਸੀ.ਸੀ.ਆਈ. ਇੰਟਰਨੈਸ਼ਨਲ ਇੰਡੀਅਨ ਸਕੁਐਸ਼ ਸਰਕਟ ‘ਚ ਕੁਆਰਟਰ ਫਾਈਨਲ ਤੋਂ ਹੱਟ ਗਏ। ਮੌਜੂਦਾ ਚੈਂਪੀਅਨ ਘੋਸ਼ਾਲ ਨੇ ਮਿਸਰ ਦੇ ਮੁਹੰਮਦ ਰੇਦਾ ਨੂੰ 3-1 ਨਾਲ ਹਰਾ ਕੇ ਅੰਤਿਮ ਅੱਠ ‘ਚ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਦਾ ਸਾਹਮਣਾ ਹਮਵਤਨ ਰਮਿਤ ਟੰਡਨ ਨਾਲ ਹੋਣਾ ਸੀ।

ਘੋਸ਼ਾਲ ਦੇ ਹਟਣ ਨਾਲ ਟੰਡਨ ਹੁਣ ਸੈਮੀਫਾਈਨਲ ‘ਚ ਪਹੁੰਚ ਗਏ ਹਨ। ਟੰਡਨ ਨੇ ਇਸ ਤੋਂ ਪਹਿਲਾਂ ਇੰਗਲੈਂਡ ਦੇ ਅੱਠਵਾਂ ਦਰਜਾ ਪ੍ਰਾਪਤ ਟਾਮ ਰਿਚਰਡਸ ਨੂੰ 11-7, 11-1, 11-2 ਨਾਲ ਹਰਾਇਆ ਸੀ। ਸਾਬਕਾ ਜੂਨੀਅਰ ਰਾਸ਼ਟਰੀ ਚੈਂਪੀਅਨ ਟੰਡਨ ਨੂੰ ਸੈਮੀਫਾਈਨਲ ‘ਚ ਚੋਟੀ ਦਾ ਦਰਜਾ ਪ੍ਰਾਪਤ ਤਾਰੇਕ ਮੋਮੇਨ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਵਿਸ਼ਵ ‘ਚ ਨੰਬਰ ਚਾਰ ਮਿਸਰ ਦੇ ਮੋਮੇਨ ਨੇ ਕੁਆਰਟਰ ਫਾਈਨਲ ‘ਚ ਸਪੇਨ ਦੇ ਇਕੇਰ ਪਜਾਰੇਸ ਬਰਨਾਬੇਊ ਨੂੰ 65 ਮਿੰਟ ਤਕ ਚਲੇ ਮੈਚ ‘ਚ 11-8, 11-9, 8-11, 11-7 ਨਾਲ ਹਰਾਇਆ।

Related posts

ਭਾਰਤ ਹੱਥੋਂ ਹਾਰ ਤੋਂ ਬਾਅਦ ਥਾਈਲੈਂਡ ਦਾ ਕੋਚ ਮੁਅੱਤਲ

admin

ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਦ੍ਰਾਵਿੜ ਅਤੇ ਲਕਸ਼ਮਣ ਦੇ ਰਿਕਾਰਡ

admin

ਹਰਿਆਣਾ ਨੇ ਕਬੱਡੀ ‘ਚ ਦਬਦਬਾ ਬਣਾਇਆ, ਚਾਰ ‘ਚੋਂ ਤਿੰਨ ਫਾਈਨਲ ‘ਚ ਪਹੁੰਚਿਆ

admin

Leave a Comment