Apnapunjabmedia
  • Home
  • ਖੇਡ ਖ਼ਬਰਾਂ
  • ..ਜਦੋਂ ਭਾਰਤੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਨੂੰ ਪਿੰਜਰੇ ‘ਚ ਕੀਤਾ ਗਿਆ ਬੰਦ
ਖੇਡ ਖ਼ਬਰਾਂ

..ਜਦੋਂ ਭਾਰਤੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਨੂੰ ਪਿੰਜਰੇ ‘ਚ ਕੀਤਾ ਗਿਆ ਬੰਦ

ਏ. ਐੱਫ. ਸੀ. ਏਸ਼ੀਆਈ ਕੱਪ ਵਿਚ ਖੇਡ ਰਹੀ ਭਾਰਤੀ ਫੁੱਟਬਾਲ ਟੀਮ ਦੇ ਮੇਜ਼ਬਾਨ ਯੂ. ਏ. ਈ. ਵਿਰੁੱਧ ਵੀਰਵਾਰ ਨੂੰ ਹੋਏ ਮੈਚ ਤੋਂ ਪਹਿਲਾਂ ਭਾਰਤ ਦੇ ਕੁਝ ਪ੍ਰਸ਼ੰਸਕਾਂ ਨੂੰ ਪੰਛੀਆਂ ਦੀ ਇਕ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ ਸੀ, ਜਿਸ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਬੂਧਾਬੀ ਵਿਚ ਖੇਡੇ ਗਏ ਇਸ ਮੈਚ ਵਿਚ ਯੂ. ਏ. ਈ. ਨੇ ਭਾਰਤ ਨੂੰ 2-0 ਨਾਲ ਹਰਾਇਆ ਸੀ।
ਇਸ ਵੀਡੀਓ ਵਿਚ ਪੰਛੀਆਂ ਦੇ ਪਿੰਜਰੇ ਵਿਚ ਕੁਝ ਮਜ਼ਦੂਰ ਕੈਦ ਹਨ ਤੇ ਇਕ ਵਿਅਕਤੀ ਹੱਥ ਵਿਚ ਡੰਡਾ ਲੈ ਕੇ ਬਾਹਰ ਬੈਠਾ ਹੈ। ਖਲੀਲ ਟਾਈਮਸ ਦੀ ਰਿਪੋਰਟ ਮੁਤਾਬਕ ਹੱਥ ਵਿਚ ਡੰਡਾ ਲੈ ਕੇ ਵਿਅਕਤੀ ਮਜ਼ਦੂਰਾਂ ਕੋਲੋਂ ਪੁੱਛਦਾ ਹੈ ਕਿ ਉਹ ਕਿਸਦਾ ਸਮਰਥਨ ਕਰ ਰਹੇ ਹਨ ਤਾਂ ਮਜ਼ਦੂਰ ਕਹਿੰਦੇ ਹਨ ਕਿ ਭਾਰਤੀ ਟੀਮ ਦਾ।

ਇਸ ‘ਤੇ ਉਹ ਮਜ਼ਦੂਰਾਂ ਨੂੰ ਕਹਿੰਦਾ ਹੈ ਕਿ ਇਹ ਸਹੀ ਨਹੀਂ ਹੈ ਕਿ ਕਿਉਂਕਿ ਉਹ ਯੂ. ਏ. ਈ. ਵਿਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਯੂ. ਏ. ਈ. ਦਾ ਸਮਰਥਨ ਕਰਨਾ ਚਾਹੀਦਾ ਹੈ। ਉਹ ਪਿੰਜਰੇ ‘ਤੇ ਡੰਡਾ ਘੁੰਮਾਉਂਦਾ ਹੋਇਆ ਬੰਧਕਾਂ ਨੂੰ ਦੁਬਾਰਾ ਪੁੱਛਦਾ ਹੈ ਕਿ ਉਹ ਕਿਸਦਾ ਸਮਰਥਨ ਕਰਨਗੇ, ਇਸ ਵਾਰ ਮਜ਼ਦੂਰਾਂ ਦਾ ਜਵਾਬ ਹੁੰਦਾ ਹੈ ਕਿ ਯੂ. ਏ. ਈ. ਦਾ। ਇਸ ਤੋਂ ਬਾਅਦ ਉਹ ਪਿੰਜਰਾ ਖੋਲ੍ਹ ਦਿੰਦਾ ਹੈ ਤੇ ਮਜ਼ਦੂਰ ਬਾਹਰ ਨਿਕਲ ਜਾਂਦੇ ਹਨ।

Related posts

ਪੁਜਾਰਾ ਦਾ ਸੈਂਕੜਾ, ਭਾਰਤ ਨੇ 443 ਦੌੜਾਂ ‘ਤੇ ਪਹਿਲੀ ਪਾਰੀ ਐਲਾਨੀ

admin

ਬਜਰੰਗ ਤੇ ਵਿਨੇਸ਼ ਨੇ ਕੁਸ਼ਤੀ ‘ਚ ਗੱਡਿਆ ਝੰਡਾ

admin

ਪੰਜਾਬ ਨੇ 3 ਸੋਨ, 5 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ

admin

Leave a Comment