Apnapunjabmedia
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਜਲਦ ਹੀ ‘ਕੌਮੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸੀਮਾ ‘ਤੇ ਕੰਧ ਬਣਵਾਉਣਾ ਚਾਹੁੰਦੇ ਹਨ। ਇਸ ਲਈ ਟਰੰਪ ਜਲਦੀ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ। ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਸਮਰਥਨ ਜੁਟਾਉਣ ਦੇ ਉਦੇਸ਼ ਨਾਲ ਟਰੰਪ ਨੇ ਵੀਰਵਾਰ ਨੂੰ ਟੈਕਸਾਸ ਦਾ ਦੌਰਾ ਕੀਤਾ। ਇਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਐਮਰਜੈਂਸੀ ਲਾਗੂ ਕਰਨ ਵਾਲੇ ਹਨ। ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ,”ਅਸੀਂ ਇਸ ਦੇ ਨੇੜੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ। ਕਿਉਂਕਿ ਇਹ ਸਧਾਰਨ ਸਮਝ ਦੀ ਗੱਲ ਹੈ ਅਤੇ ਇਹ ਖਰਚੀਲਾ ਵੀ ਨਹੀਂ ਹੈ।”

ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕੌਮੀ ਐਮਰਜੈਂਸੀ ਲਾਗੂ ਕਰਨਾ ਆਖਰੀ ਵਿਕਲਪ ਹੈ। ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੰਧ ਬਣਾਉਣ ਲਈ 5.7 ਅਰਬ ਡਾਲਰ ਦੀ ਰਾਸ਼ੀ ਨਿਰਧਾਰਤ ਨਹੀਂ ਕਰਦੇ ਹਨ ਤਾਂ ਉਹ ਐਮਰਜੈਂਸੀ ਲਾਗੂ ਕਰ ਦੇਣਗੇ। ਟਰੰਪ ਬੁੱਧਵਾਰ ਨੂੰ ਡੈਮੋਕ੍ਰੈਟਿਕ ਨੇਤਾਵਾਂ-ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੁਮਰ ਦੇ ਨਾਲ ਇਸ ਮਾਮਲੇ ਵਿਚ ਹੋਈ ਬੈਠਕ ਅੱਧ ਵਿਚਾਲੇ ਛੱਡ ਕੇ ਹੀ ਆ ਗਏ ਸਨ, ਜਿਸ ਮਗਰੋਂ ਹੁਣ ਐਮਰਜੈਂਸੀ ਲਾਗੂ ਕਰਨ ਵੱਲ ਉਨ੍ਹਾਂ ਦਾ ਝੁਕਾਅ ਹੋਰ ਵੱਧ ਗਿਆ ਹੈ।

ਟਰੰਪ ਨੇ ਵੀਰਵਾਰ ਨੂੰ ਟੈਕਸਾਸ ਵਿਚ ਪੱਤਰਕਾਰਾਂ ਨੂੰ ਕਿਹਾ,”ਮੈਂ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਸੁਧਾਰ ਕਰਨਾ ਚਾਹੁੰਦਾ ਹਾਂ। ਇਸ ਵਿਚ ਸਮਾਂ ਲੱਗੇਗਾ। ਇਹ ਮੁਸ਼ਕਲ ਕੰਮ ਹੈ। ਇਹ 30-35 ਸਾਲ ਤੋਂ ਚੱਲ ਰਿਹਾ ਹੈ ਪਰ ਇਮੀਗ੍ਰੇਸ਼ਨ ਸੁਧਾਰ ਤੋਂ ਪਹਿਲਾਂ ਸਾਨੂੰ ਢੁੱਕਵੀਂ ਨੀਤੀ ਬਣਾਉਣੀ ਹੋਵੇਗੀ। ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ। ਅਸੀਂ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਾਂ।’

Related posts

ਜਲਦ ਤੋਂ ਜਲਦ ਹੋਵੇ ਚੀਨ-ਅਮਰੀਕਾ ਕਾਰੋਬਾਰੀ ਸਮਝੌਤਾ : ਵਾਂਗ

admin

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਚੋਣਵੀਆਂ ਸ਼ਰਤਾਂ ‘ਤੇ : ਜਾਨ ਬੋਲਟਨ

admin

ਟਰੰਪ ਨੇ ਖਾਸ ਅਹੁਦਿਆਂ ਲਈ ਭਾਰਤੀ ਮੂਲ ਦੇ 3 ਨਾਗਰਿਕ ਕੀਤੇ ਨਾਮਜ਼ਦ

admin

Leave a Comment