Apnapunjabmedia
  • Home
  • Today Astrology
  • ਜਾਣੋਂ ਅੱਜ ਦੇ ਰਾਸ਼ੀਫਲ ‘ਚ ਕੀ ਹੈ ਤੁਹਾਡੇ ਲਈ ਸਪੈਸ਼ਲ
Today Astrology

ਜਾਣੋਂ ਅੱਜ ਦੇ ਰਾਸ਼ੀਫਲ ‘ਚ ਕੀ ਹੈ ਤੁਹਾਡੇ ਲਈ ਸਪੈਸ਼ਲ

ਮੇਖ- ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਾਅ ਰੱਖਣਾ ਚਾਹੀਦਾ ਹੈ, ਆਪਣੇ ਆਪ ਨੂੰ ਝਮੇਲਿਆਂ ਤੋਂ ਬਚਾਅ ਕੇ ਰੱਖੋ, ਸਫਰ ਟਾਲ ਦਿਓ।
ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ ਦੂਜੇ ਤੋਂ ਟੈਂਸ ਰਹਿਣਗੇ, ਦੋਵਾਂ ’ਚ ਨਾਰਾਜ਼ਗੀ ਅਤੇ ਮਨ-ਮੁਟਾਵ ਦਾ ਵੀ ਡਰ ਰਹੇਗਾ।
ਮਿਥੁਨ– ਸਿਤਾਰਾ ਧਨ ਹਾਨੀ ਅਤੇ ਪ੍ਰੇਸ਼ਾਨੀ ਵਾਲਾ, ਮਨ ਵੀ ਡਾਵਾਂਡੋਲ ਅਤੇ ਅਪਸੈੱਟ ਜਿਹਾ ਰਹੇਗਾ, ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ।
ਕਰਕ- ਸਿਤਾਰਾ ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰੱਖਣ ਵਾਲਾ, ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ ’ਚ ਜੀਅ ਘੱਟ ਲੱਗੇਗਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਸਿੰਘ– ਜ਼ੋਰ ਲਗਾਉਣ ’ਤੇ ਵੀ ਕਿਸੇ ਪ੍ਰਾਪਰਟੀ ਦੇ ਕੰਮ ਲਈ ਆਪ ਦਾ ਕੋਈ ਯਤਨ ਸਿਰੇ ਨਾ ਚੜ੍ਹੇਗਾ, ਵੱਡੇ ਲੋਕਾਂ ਦੇ ਰੁਖ ’ਚ ਸਖ਼ਤੀ ਅਤੇ ਨਾਰਾਜ਼ਗੀ ਦਿਸੇਗੀ।
ਕੰਨਿਆ- ਕੰਮਕਾਜੀ ਸਾਥੀ ਜਾਂ ਸੱਜਣ ਮਿੱਤਰ ਆਪ ਦੇ ਕਿਸੇ ਸੁਝਾਅ ਨਾਲ ਸਹਿਮਤ ਨਾ ਹੋਣਗੇ, ਬਲਕਿ ਉਨ੍ਹਾਂ ਵਲੋਂ ਆਪ ਦਾ ਵਿਰੋਧ ਵਧ ਸਕਦਾ ਹੈ।
ਤੁਲਾ- ਅਰਥ ਦਸ਼ਾ ਕਮਜ਼ੋਰ ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਦੇ ਹੇਠ ਆਪਣੀ ਕੋਈ ਪੇਮੈਂਟ ਫਸਾਓ, ਕੋਈ ਕੰਮਕਾਜੀ ਪ੍ਰਾਬਲਮ ਵੀ ਜਾਗੇਗੀ।
ਬ੍ਰਿਸ਼ਚਕ- ਕੰਮਕਾਜੀ ਕੰਮਾਂ ਦੀ ਸਥਿਤੀ ਠੀਕ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ ਹੋਵੇਗਾ।
ਧਨ- ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਆਪ  ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਮਨ ਵੀ ਟੈਂਸ ਅਤੇ ਪ੍ਰੇਸ਼ਾਨ ਰਹੇਗਾ, ਨੁਕਸਾਨ ਦਾ ਵੀ ਡਰ ਰਹੇਗਾ।
ਮਕਰ- ਸਿਤਾਰਾ ਕਿਸੇ ਕਾਰੋਬਾਰੀ ਕੰਮ ਨੂੰ ਸੰਵਾਰਨ ਅਤੇ ਕੰਮਕਾਜੀ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕਾਰੋਬਾਰੀ ਟੂਰ ਵੀ ਲਾਭ ਵਾਲਾ, ਮਾਣ-ਯਸ਼ ਦੀ ਪ੍ਰਾਪਤੀ
ਕੁੰਭ- ਕਿਉਂਕਿ ਸਿਤਾਰਾ ਰਾਜਕੀ ਕੰਮਾਂ ਲਈ ਕਮਜ਼ੋਰ ਹੈ, ਇਸ ਲਈ ਨਾ ਤਾਂ ਕੋਈ ਸਰਕਾਰੀ ਕੰਮ ਹੱਥ ’ਚ ਲਓ ਅਤੇ ਨਾ ਹੀ ਬਗੈਰ ਤਿਆਰੀ ਦੇ ਅਫਸਰਾਂ ਅੱਗੇ ਜਾਓ।
ਮੀਨ– ਸਿਤਾਰਾ ਮੁਸ਼ਕਲਾਂ  ਰੁਕਾਵਟਾਂ ਵਾਲਾ, ਮਨ ਉਚਾਟ, ਡਾਵਾਂਡੋਲ- ਅਸਥਿਰ ਜਿਹਾ ਰਹੇਗਾ, ਧਾਰਮਿਕ ਕੰਮਾਂ ’ਚ ਬੇਰੁਖੀ ਰਹੇਗੀ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

Related posts

ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

admin

ਜਾਣੋ ਅੱਜ ਦੇ ਰਾਸ਼ੀਫਲ ‘ਚ ਕੀ ਹੈ ਤੁਹਾਡੇ ਲਈ ਖਾਸ

admin

ਅੱਜ ਦੇ ਰਾਸ਼ੀਫਲ ‘ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

admin

Leave a Comment