Apnapunjabmedia
  • Home
  • ਲਿਫੇਸਟੀਲੇ
  • ਜਾਣੋ ਵਾਲਾਂ ‘ਚ ਤੇਲ ਲਗਾਉਣ ਦਾ ਠੀਕ ਸਮਾਂ ਅਤੇ ਸਹੀ ਤਰੀਕਾ
ਲਿਫੇਸਟੀਲੇ

ਜਾਣੋ ਵਾਲਾਂ ‘ਚ ਤੇਲ ਲਗਾਉਣ ਦਾ ਠੀਕ ਸਮਾਂ ਅਤੇ ਸਹੀ ਤਰੀਕਾ

ਵਾਲਾਂ ਨੂੰ ਮਜਬੂਤ ਅਤੇ ਖੂਬਸੂਰਤ ਬਣਾਉਣ ਲਈ ਤੇਲ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਰੁੱਖਾਪਣ ਦੂਰ ਹੁੰਦਾ ਹੈ ਅਤੇ ਵਾਲਾਂ  ਪੋਸ਼ਣ ਮਿਲਦਾ ਹੈ। ਇਸ ਲਈ ਹੇਅਰ ਚੰਪੀ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਵਾਲਾਂ ਦੀ ਮਸਾਜ ਕਰਨ ਦਾ ਠੀਕ ਸਮਾਂ ਅਤੇ ਤਰੀਕਾ ਜਾਣਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਲਾਂ ‘ਚ ਕਦੋ ਅਤੇ ਕਿਸ ਤਰ੍ਹਾਂ ਤੇਲ ਲਗਾਉਣਾ ਚਾਹੀਦਾ ਹੈ ਅਤੇ ਇਸ ਨਾਲ ਕੀ-ਕੀ ਫਾਇਦੇ ਹੁੰਦੇ ਹਨ।
1. ਵਾਲਾਂ ‘ਚ ਇਸ ਸਮੇਂ ਲਗਾਓ ਤੇਲ
ਰਾਤ ਨੂੰ ਸੌਂਣ ਤੋਂ ਪਹਿਲਾਂ ਵਾਲਾਂ ‘ਚ ਤੇਲ ਦੀ ਮਾਲਿਸ਼ ਕਰਨਾ ਸਭ ਤੋਂ ਵਧੀਆ ਹੈ। ਕੁਝ ਲੋਕ ਵਾਲ ਧੋਣ ਤੋਂ ਬਾਅਦ ਤੇਲ ਲਗਾਉਂਦੇ ਹਨ ਪਰ ਅਜਿਹਾ ਕਰਨ ਨਾਲ ਵਾਲਾਂ ‘ਚ ਮਿੱਟੀ ਅਤੇ ਗੰਦਗੀ ਚਿਪਕ ਜਾਂਦੀ ਹੈ। ਵਾਲ ਧੋਣ ਤੋਂ ਪਹਿਲਾ ਆਇਲ ਮਸਾਜ ਕਰਨਾ ਠੀਕ ਹੈ ਹਾਲਾਂਕਿ ਜੇਕਰ ਤੁਸੀਂ ਘਰ ‘ਚ ਹੀ ਰਹਿਣਾ ਹੈ ਤਾਂ ਤੁਸੀਂ ਵਾਲ ਧੋਣ ਤੋਂ ਬਾਅਦ ਤੇਲ ਲਗਾ ਸਕਦੇ ਹੋ।
2. ਕੋਸੇ ਤੇਲ ਨਾਲ ਕਰੋ ਮਸਾਜ
ਕੋਸੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜਬੂਤ ਰਹਿੰਦੀਆਂ ਹਨ। ਨਾਲ ਹੀ ਮਸਾਜ ਨਾਲ ਕੈਮੀਕਲ ਅਤੇ ਸ਼ੈਂਪੂ ਤੋਂ ਹੋਣ ਵਾਲੇ ਡੈਮੇਜ ਦੀ ਭਰਪਾਈ ਵੀ ਹੋ ਜਾਂਦੀ ਹੈ।ਇਕ ਹਫਤੇ ‘ਚ ਘੱਟ ਤੋਂ ਘੱਟ 1-2 ਵਾਰ ਆਇਲ ਮਸਾਜ ਕਰੋ। ਇਸ ਨਾਲ ਸਿਰ ਦਾ ਬਲੱਡ ਸਰਕੂਲੇਸ਼ਨ ਫਲੋ ਵਧੇਗਾ ਅਤੇ ਵਾਲ ਹੈਲਦੀ ਹੋਣਗੇ। ਨਾਲ ਹੀ ਇਸ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰੋਗੇ।ਵਾਲਾਂ ਦੇ ਹਿਸਾਬ ਨਾਲ ਤੇਲ ਦੀ ਚੋਣ ਕਰੋ ਅਤੇ ਹਲਕਾ ਕੋਸਾ ਕਰੋ। ਜੇਕਰ ਵਾਲਾਂ ‘ਚ ਸਿੱਕਰੀ ਹੈ ਤਾਂ ਤੇਲ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਓ। ਵਾਲਾਂ ਦੀਆਂ ਜੜ੍ਹਾਂ ‘ਚ ਤੇਲ ਜ਼ਰੂਰ ਲਗਾਓ। ਜ਼ਿਆਦਾ ਜੋਰ ਨਾਲ ਮਸਾਜ ਨਾ ਕਰੋ ਕਿਉਂਕਿ ਇਸ ਨਾਲ ਵਾਲ ਟੁੱਟ ਜਾਂਦੇ ਹਨ। ਮਸਾਜ ਤੋਂ ਬਾਅਦ ਗਰਮ ਪਾਣੀ ‘ਚ ਤੌਲੀਏ ਨੂੰ ਗਿੱਲਾ ਕਰਕੇ ਨਿਚੋੜ ਲਓ ਅਤੇ ਫਿਰ ਵਾਲਾਂ ‘ਚ ਲਪੇਟ ਲਓ। ਅੰਧੇ ਘੰਟੇ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਿੰਗ ਕਰੋ ਅਤੇ ਧੋ ਲਓ।

Related posts

Financial Firm TD Ameritrade Launches Chatbot For Facebook

admin

ਡ੍ਰਾਈ ਸਕਿਨ ਲਈ ਬੈਸਟ ਹਨ ਇਹ ਟਿਪਸ

admin

DriveShare Lets You Rent Your Dream Car From A Car Collector

admin

Leave a Comment