Apnapunjabmedia
  • Home
  • ਅੰਤਰਰਾਸ਼ਟਰੀ
  • ਟਰੰਪ ਦੇ ਚੋਣ ਪ੍ਰਚਾਰ ਪ੍ਰਮੁੱਖ ਨੇ ਰੂਸ ਨੂੰ ਦਿੱਤਾ ਵੋਟਿੰਗ ਸਬੰਧੀ ਡਾਟਾ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਟਰੰਪ ਦੇ ਚੋਣ ਪ੍ਰਚਾਰ ਪ੍ਰਮੁੱਖ ਨੇ ਰੂਸ ਨੂੰ ਦਿੱਤਾ ਵੋਟਿੰਗ ਸਬੰਧੀ ਡਾਟਾ

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਇਕ ਸਮੇਂ ਡੋਨਾਲਡ ਟਰੰਪ ਦੀ ਪ੍ਰਚਾਰ ਦੇ ਮੈਂਬਰ ਰਹੇ ਪਾਲ ਮਨਾਫੋਰਟ ਨੇ ਮੰਗਲਵਾਰ ਨੂੰ ਇਕ ਅਦਾਲਤ ‘ਚ  ਮੰਨਿਆ ਕਿ ਉਨ੍ਹਾਂ ਨੇ ਮੁਹਿੰਮ ਦੇ ਮਤਦਾਨ ਸਬੰਧੀ ਅੰਕੜੇ ਖੁਫੀਆ ਵਿਭਾਗ ਨਾਲ ਜੁੜੇ ਰੂਸ ਦੇ ਇਕ ਨਾਗਰਿਕ ਨੂੰ ਮੁਹੱਈਆ ਕਰਾਏ ਸਨ। ਮਨਫੋਰਡ ਨੇ 2016 ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੇ ਵਿਸ਼ੇਸ਼ ਜੱਜ ਰਾਬਰਟ ਮੂਲਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਕੋਂਸਟੇਂਟਿਨ ਕਿਲੀਮਨਿਕ ਨਾਲ ਸਬੰਧ ਦੇ ਬਾਰੇ ‘ਚ ਝੂਠ ਬੋਲਿਆ।
ਉਨ੍ਹਾਂ ਨੇ ਤਰਕ ਦਿੱਤਾ ਕਿ ਉਹ ਰੁਝੇਵੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਜਾਣਕਾਰੀ ਭੁੱਲ ਗਏ ਸਨ। ਮਨਫੋਰਡ ਦੀ ਕਾਨੂੰਨੀ ਟੀਮ ਨੇ ਅਦਾਲਤ ‘ਚ ਆਪਣੇ ਪੱਖ ਦਾਇਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਟਰੰਪ ਦੀ ਵ੍ਹਾਈਟ ਹਾਊਸ ਪ੍ਰਚਾਰ ਮੁਹਿੰਮ ਦੇ ਪ੍ਰਬੰਧ ‘ਚ ਬਹੁਤ ਰੁਝੇ ਸਨ ਅਤੇ ਉਨ੍ਹਾਂ ਨੂੰ ਹਰ ਗੱਲ ਯਾਦ ਨਹੀਂ ਹੈ। ਉਸ ਆਖਿਆ ਕਿ ਸਰਕਾਰ ਦੇ ਇਨ੍ਹਾਂ ਦੋਸ਼ਾਂ ਦੇ ਸਬੰਧ ‘ਚ ਵੀ ਇਹੀ ਗੱਲ ਲਾਗੂ ਹੁੰਦੀ ਹੈ ਕਿ ਮਨਫੋਰਡ ਨੇ 2016 ਰਾਸ਼ਟਰਪਤੀ ਅਹੁਦੇ ਦੀ ਮੁਹਿੰਮ ਦੇ ਸਬੰਧ ‘ਚ ਕਿਲੀਮਨਿਕ ਨਾਲ ਚੋਣ ਡਾਟਾ ਸਾਂਝਾ ਕਰਨ ਦੇ ਬਾਰੇ ‘ਚ ਝੂਠ ਬੋਲਿਆ।

Related posts

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ‘ਚ ਸਮਾਂ ਲਗੇਗਾ : ਟਰੰਪ

admin

ਭਾਰਤੀ ਆਈ. ਟੀ. ਉਦਯੋਗਾਂ ਲਈ ਅਮਰੀਕਾ ’ਚ ਵੀਜ਼ਾ ਸੰਕਟ ਜਾਰੀ

admin

ਭਾਰਤੀ ਮੂਲ ਦੇ ਉੱਚ ਬੁਲਾਰੇ ਨੇ ਛੱਡਿਆ ਟਰੰਪ ਪ੍ਰਸ਼ਾਸਨ ਦਾ ਸਾਥ

admin

Leave a Comment