Apnapunjabmedia
  • Home
  • ਅੰਤਰਰਾਸ਼ਟਰੀ
  • ਟਰੰਪ ਨੇ ਮੀਡੀਆ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ- ਵਿਰੋਧੀ ਪਾਰਟੀ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਟਰੰਪ ਨੇ ਮੀਡੀਆ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ- ਵਿਰੋਧੀ ਪਾਰਟੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਦੇ ਇਕ ਧੜੇ ‘ਤੇ ਫਰਜ਼ੀ ਨਵਾਂ ਮੀਡੀਆ ਹੋਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਵਿਰੋਧੀ ਧਿਰ ਕਰਾਰ ਦੇ ਦਿੱਤਾ ਅਤੇ ਉਨ੍ਹਾਂ ‘ਤੇ ਡੈਮੋਕ੍ਰੇਟਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ। ਟਰੰਪ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਡੈਮੋਕ੍ਰੇਟਾਂ ਨੇ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪ੍ਰਸਤਾਵਿਤ ਵਿਵਾਦ ਪੂਰਨ ਕੰਧ ਲਈ ਧਨ ਦੀ ਵੰਡ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਕਾਂਗਰਸ ਤੋਂ ਕੰਧ ਲਈ ਨਿਰਮਾਣ ਵਿਚ 5.6 ਅਰਬ ਡਾਲਰ ਦੀ ਮਨਜ਼ੂਰੀ ਦੇਣ ਨੂੰ ਕਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨਾਜਾਇਜ਼ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਇਹ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਟੈਕਸਾਸ ਵਿਚ ਵੀਰਵਾਰ ਨੂੰ ਇਕ ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਗੋਲਮੇਜ਼ ਚਰਚਾ ਵਿਚ ਕਿਹਾ ਕਿ ਡੈਮੋਕ੍ਰੇਟਾਂ ਨੇ ਸਰਹੱਦੀ ਏਜੰਟਾਂ ਦੀ ਗੱਲ ਸੁਣਨ ਤੋਂ ਮਨਾਂ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਬਣਾਇਆ ਗਿਆ ਸੰਕਟ ਹੈ। ਮੈਂ ਚੈਨਲ ਦੇਖੇ ਜਿਨ੍ਹਾਂ ਨੂੰ ਮੈਂ ਵਿਰੋਧੀ ਪਾਰਟੀ ਕਹਿੰਦਾ ਹਾਂ। ਇਨ੍ਹਾਂ ਨੂੰ ਫਰਜ਼ੀ ਨਵਾਂ ਮੀਡੀਆ ਕਿਹਾ ਜਾਂਦਾ ਹੈ। ਉਹ ਵਿਰੋਧੀ ਧਿਰ ਦੇ ਡੈਮੋਕ੍ਰੇਟਾਂ ਦੇ ਇਨ੍ਹਾਂ ਦੋਸ਼ਾਂ ਦਾ ਜ਼ਿਕਰ ਕਰ ਰਹੇ ਸਨ ਕਿ ਟਰੰਪ ਨੇ ਸਰਹੱਦ ‘ਤੇ ਕੰਧ ਬਣਾਉਣ ਲਈ ਸੰਕਟ ਖੜ੍ਹਾ ਕੀਤਾ ਹੈ। ਸਰਹੱਦੀ ਸੁਰੱਖਿਆ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਨਾਜਾਇਜ਼ ਪ੍ਰਵਾਸੀਆਂ ਦੀ ਆਵਾਜਾਈ ਦੀ ਸਮੱਸਿਆ ਨੂੰ ਕੰਧ ਬਣਾਏ ਬਿਨਾਂ ਨਹੀਂ ਸੁਲਝਾਇਆ ਜਾ ਸਕਦਾ।

Related posts

ਰਾਸ਼ਟਰੀ ਐਮਰਜੰਸੀ ਨਹੀਂ ਕਰਨ ਜਾ ਰਿਹਾ ਐਲਾਨ

admin

ਅਮਰੀਕਾ ’ਚ ਮੁੜ ਸ਼ਟ ਡਾਊਨ, ਕ੍ਰਿਸਮਸ ’ਤੇ 8 ਲੱਖ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ

admin

ਸ਼ਟਡਾਊਨ ਦਾ ਅਸਰ : ਹਨੇਰੇ ‘ਚ ਰਹੇਗਾ ਵ੍ਹਾਈਟ ਹਾਊਸ ਦਾ ਕ੍ਰਿਸਮਸ ਟ੍ਰੀ

admin

Leave a Comment