Apnapunjabmedia
  • Home
  • ਲਿਫੇਸਟੀਲੇ
  • ਤੁਹਾਡੇ ਹੱਥਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣੇ ਇਹ ਨੇਲ ਆਰਟ
ਲਿਫੇਸਟੀਲੇ

ਤੁਹਾਡੇ ਹੱਥਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣੇ ਇਹ ਨੇਲ ਆਰਟ

ਹੱਥਾਂ ਦੀ ਖੂਬਸੂਰਤੀ ‘ਚ ਸਾਡੇ ਨਹੁੰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਸਕਰ ਕੁੜੀਆਂ ਦੇ ਹੱਥ ਨੇਲਸ ਕਾਰਨ ਜ਼ਿਆਦਾ ਅਟ੍ਰੈਕਟਿਵ ਲੱਗਦੇ ਹਨ। ਉਹ ਇਨ੍ਹਾਂ ਨੂੰ ਸਾਫ-ਸੁਥਰਾ, ਪ੍ਰੋਪਰ ਸ਼ੇਪ ਤੇ ਨੇਲ ਪੇਂਟ ਆਦਿ ਨਾਲ ਸਜਾ-ਸੰਵਾਰ ਕੇ ਰੱਖਦੀਆਂ ਹਨ। ਨਹੁੰਆਂ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਦਿੰਦਾ ਹੈ ਪਰਫੈਕਟ ਨੇਲ ਆਰਟ, ਜਿਸ ਦਾ ਰੁਝਾਨ ਅੱਜਕਲ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਨੇਲ ਆਰਟ ‘ਚ ਵੀ ਤੁਸੀਂ ਸਟਿੱਕਰ, ਗਲਿਟਰ, ਮਾਰਬਲ, ਸਟ੍ਰਾਈਪ ਆਰਟ ਵਰਗੇ ਡਿਫਰੈਂਟ ਸਟਾਈਲ ਪਸੰਦ ਦੇ ਹਿਸਾਬ ਨਾਲ ਟ੍ਰਾਈ ਕਰ ਸਕਦੇ ਹੋ।
– ਸਟਿੱਕਰ ਨੇਲ ਆਰਟ
ਸਟਿੱਕਰ ਨੇਲ ਆਰਟ ਅੱਜਕਲ ਕੁੜੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਕਿਉਂਕਿ ਇਸ ਨੂੰ ਅਪਲਾਈ ਕਰਨਾ ਬਹੁਤ ਸੌਖਾ ਹੈ। ਕਿਸੇ ਫੰਕਸ਼ਨ ‘ਤੇ ਜਾਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਘੱਟ ਹੋਵੇ ਤਾਂ ਸਟਿੱਕਰ ਨੇਲ ਆਰਟ ਕਰਨਾ ਬੈਸਟ ਰਹਿੰਦਾ ਹੈ। ਬਸ ਇਨ੍ਹਾਂ ਸਟਿੱਕਰ ਨੂੰ ਨਹੁੰ ਦੇ ਸਾਈਜ਼ ‘ਚ ਕੱਟ ਕੇ ਚਿਪਕਾ ਲਓ ਫਿਰ ਉਪਰੋਂ ਟਰਾਂਸਪੇਰੈਂਟ ਕੋਟ ਕਰ ਲਓ।ਅੱਜਕਲ ਕੁੜੀਆਂ ‘ਚ ਮਾਰਬਲ ਨੇਲ ਆਰਟ ਦਾ ਕ੍ਰੇਜ਼ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਨਹੁੰਆਂ ‘ਤੇ ਫਲੋਰਲ, ਵੱਖਰਾ ਕਰੈਕਟਰ ਜਾਂ ਅੱਖਰਾਂ ਦੇ ਡਿਜ਼ਾਈਨ ਕਾਫੀ ਰੁਝਾਨ ‘ਚ ਹਨ। ਇਸ ਆਰਟ ‘ਚ ਨਹੁੰਆਂ ‘ਤੇ ਕਈ ਰੰਗਾਂ ਦੇ ਨੇਲ-ਪੇਂਟ ਨਾਲ ਮਾਰਬਲ ਇਫੈਕਟ ਦਿੱਤਾ ਜਾਂਦਾ ਹੈ। ਇਸ ਨੂੰ ਤੁਸੀਂ ਨੇਲ ਆਰਟ ਐਕਸਪਰਟ ਤੋਂ ਕਰਵਾਓ ਤਾਂ ਬਿਹਤਰ ਹੈ ਕਿਉਂਕਿ ਇਸ ਨੇਲ ਆਰਟ ਨੂੰ ਕਰਨ ਲਈ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਅਪਲਾਈ ਕਰਨਾ ਸੌਖਾ ਨਹੀਂ ਹੈ। ਜੇਕਰ ਘਰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਵਧੀਆ ਕੁਆਲਿਟੀ ਦੀ ਨੇਲ ਪੇਂਟ ਲਓ। ਉਸ ਦੀ ਇਕ ਬੂੰਦ ਪਾਣੀ ‘ਚ ਪਾਓ, ਜਿਵੇਂ ਬੂੰਦ ਪਾਣੀ ‘ਚ ਫੈਲੇ ਇਸ ਵਿਚ ਆਪਣੀ ਫਿੰਗਰ ਡਿਪ ਕਰੋ। ਨੇਲ ਪੇਂਟ ਦੇ ਰੰਗ ਫਿੰਗਰ ‘ਤੇ ਚੜ੍ਹ ਜਾਣਗੇ।ਮਿਰਰ ਨੇਲ ਆਰਟ ‘ਚ ਮੈਟੇਲਿਕ ਨੇਲ ਪਾਊਡਰ ਦਾ ਇਸਤੇਮਾਲ ਹੁੰਦਾ ਹੈ। ਜ਼ਿਆਦਾਤਰ ਸਿਲਵਰ ਅਤੇ ਗੋਲਡਨ ਨੂੰ ਕੁੜੀਆਂ ਬਹੁਤ ਪਸੰਦ ਕਰਦੀਆਂ ਹਨ ਪਰ ਤੁਸੀਂ ਬ੍ਰਾਊਨ, ਬਲਿਊ ਤੇ ਹੋਰ ਕਲਰ ਵੀ ਟ੍ਰਾਈ ਕਰ ਸਕਦੇ ਹੋ। ਇਨ੍ਹਾਂ ਦਾ ਫੈਸ਼ਨ ਕਦੇ ਆਊਟ ਨਹੀਂ ਹੁੰਦਾ। ਨੇਲ ਪੇਂਟ ਲਗਾਉਣ ਤੋਂ ਬਾਅਦ ਮੈਟੇਲਿਕ ਪਾਊਡਰ ਨਾਲ ਨੇਲ ‘ਤੇ ਚੰਗੀ ਤਰ੍ਹਾਂ ਪਾਲਿਸ਼ ਕੀਤੀ ਜਾਂਦੀ ਹੈ ਜਿਸ ਨਾਲ ਨੇਲ ਪੇਂਟ ‘ਚ ਮੈਟੇਲਿਕ ਲੁਕ ਆ ਜਾਂਦਾ ਹੈ। ਅਜਿਹਾ ਨੇਲ ਆਰਟ ਤੁਸੀਂ ਕਿਸੇ ਐਕਸਪਰਟ ਤੋਂ ਕਰਵਾਓ।

Related posts

ਹਰੇ ਮਟਰ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

admin

DriveShare Lets You Rent Your Dream Car From A Car Collector

admin

ਗਠੀਏ ਦੇ ਦਰਦ ਨੂੰ ਹਮੇਸ਼ਾ ਲਈ ਦੂਰ ਕਰਨਗੇ ਇਹ ਅਸਰਦਾਰ ਘਰੇਲੂ ਨੁਸਖੇ

admin

Leave a Comment