Apnapunjabmedia
ਖੇਡ ਖ਼ਬਰਾਂ

ਦੇਵਸ਼ੀਸ਼, ਦੀਪਤਯਾਨ ਤੇ ਨੀਲੇਸ਼ ਸਾਂਝੀ ਬੜ੍ਹਤ ‘ਤੇ

ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ 4 ਰਾਊਂਡਾਂ ਤੋਂ ਬਾਅਦ ਲਗਾਤਾਰ 4 ਜਿੱਤਾਂ ਨਾਲ ਭਾਰਤ ਦੇ 3 ਖਿਡਾਰੀ ਦੇਵਸ਼ੀਸ਼ ਦਾਸ, ਦੀਪਤਯਾਨ ਘੋਸ਼ ਤੇ ਨੀਲੇਸ਼ ਸਹਾ ਸਾਂਝੀ ਬੜ੍ਹਤ ‘ਤੇ ਆਏ ਗਏ ਹਨ। ਹਾਲਾਂਕਿ ਉਨ੍ਹਾਂ ਦੇ ਇਲਾਵਾ ਈਰਾਨ ਦੇ ਮੋਸੌਦ ਮੋਸੇਦਗਾਪੋਰ ਤੇ ਅਹਿਸਾਨ ਮਘਾਮੀ ਵੀ ਆਪਣੇ ਸਾਰੇ ਮੈਚ ਜਿੱਤ ਕੇ 4 ਅੰਕ ਬਣਾਉਂਦੇ ਹੋਏ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ।
ਪਹਿਲੇ ਬੋਰਡ ‘ਤੇ ਭਾਰਤ ਦੇ ਪ੍ਰਤਿਭਾਸ਼ਾਲੀ ਖਿਡਾਰੀ ਡੀ. ਗੁਕੇਸ਼ ਨੇ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। ਇਸਦੇ ਇਲਾਵਾ ਦੂਜੇ ਤੋਂ ਲੈ ਕੇ ਚੌਥੇ ਬੋਰਡ ਤਕ ਦੇ ਸਾਰੇ ਮੁਕਾਬਲੇ ਵੀ ਡਰਾਅ ਰਹੇ, ਜਿਨ੍ਹਾਂ ਵਿਚ ਰੂਸ ਦੇ ਰੋਜੂਮ ਇਵਾਨ ਨੇ ਭਾਰਤ ਦੇ ਵਿਕਾਸ ਐੱਨ. ਆਰ. ਨਾਲ, ਸਾਬਕਾ ਉਪ ਜੇਤੂ ਬੰਗਲਾਦੇਸ਼ ਦੇ ਜਿਓਰ ਰਹਿਮਾਨ ਨੇ ਬੇਲਾਰੂਸ ਦੇ ਅਲਕਸੇਜ ਅਲੈਕਸਾਂਦ੍ਰੋਵ ਨਾਲ, ਤਜ਼ਾਕਿਸਤਾਨ ਦੇ ਮੁਹੰਮਦ ਨੇ ਭਾਰਤ ਦੇ ਅਰਜੁਨ ਐਰਗਾਸੀ ਨਾਲ ਡਰਾਅ ਖੇਡਿਆ।
ਜੇ ਗੱਲ ਕੀਤੀ ਜਾਵੇ ਜੇਤੂ ਖਿਡਾਰੀਆਂ ਦੀ ਤਾਂ ਦੇਵਸ਼ੀਸ਼ ਦਾਸ ਨੇ ਆਸਟਰੇਲੀਆ ਦੇ ਰਿਸ਼ੀ ਸਰਦਾਨਾ ਨੂੰ ਬੇਹੱਦ ਹੀ ਸ਼ਾਨਦਾਰ ਮੁਕਾਬਲੇ ਵਿਚ ਹਰਾਇਆ। ਕਿਊ. ਜੀ. ਡੀ. ਓਪਨਿੰੰਗ ਵਿਚ ਹੋਏ ਇਸ ਮੁਕਾਬਲੇ ਵਿਚ 71 ਚਾਲਾਂ ਵਿਚ ਦੇਵਸ਼ੀਸ਼ ਨੇ ਜ਼ੋਰਦਾਰ ਜਿੱਤ ਦਰਜ ਕੀਤੀ। ਉਥੇ ਹੀ ਦੀਪਤਯਾਨ ਘੋਸ਼ ਨੇ ਹਮਵਤਨ ਸ਼ਾਯਾਂਤਨ ਦਾਸ ਨੂੰ ਸੇਮੀ ਸਲਾਵ ਓਪਨਿੰਗ ਵਿਚ 37 ਚਾਲਾਂ ਵਿਚ ਹਰਾਇਆ, ਜਦਕਿ ਨੀਲੇਸ਼ ਸਹਾ ਨੇ ਉਲਟਫੇਰ ਕਰਦਿਆਂ ਅਰਮੀਨੀਆ ਦੇ ਕੇਰੇਨ ਮੋਸਿਸਿਆਨ ਨੂੰ ਸਿਸਿਲੀਅਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ 66 ਚਾਲਾਂ ਵਿਚ ਹਰਾਇਆ।

Related posts

ਭਾਰਤ ਹੱਥੋਂ ਹਾਰ ਤੋਂ ਬਾਅਦ ਥਾਈਲੈਂਡ ਦਾ ਕੋਚ ਮੁਅੱਤਲ

admin

ਬਜਰੰਗ ਤੇ ਵਿਨੇਸ਼ ਨੇ ਕੁਸ਼ਤੀ ‘ਚ ਗੱਡਿਆ ਝੰਡਾ

admin

..ਜਦੋਂ ਭਾਰਤੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਨੂੰ ਪਿੰਜਰੇ ‘ਚ ਕੀਤਾ ਗਿਆ ਬੰਦ

admin

Leave a Comment