Apnapunjabmedia
  • Home
  • ਲਿਫੇਸਟੀਲੇ
  • ਨਵਜੰਮੇ ਬੱਚੇ ਦੇ ਸਰੀਰ ਤੋਂ ਅਣਚਾਹੇ ਵਾਲ ਹਟਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ
ਲਿਫੇਸਟੀਲੇ

ਨਵਜੰਮੇ ਬੱਚੇ ਦੇ ਸਰੀਰ ਤੋਂ ਅਣਚਾਹੇ ਵਾਲ ਹਟਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ

ਛੋਟੇ ਬੱਚਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਣ ਲਈ ਮਸਾਜ ਕਰਨਾ ਜ਼ਰੂਰੀ ਹੁੰਦਾ ਹੈ। ਤੇਲ ‘ਚ ਐਂਟੀ-ਬੈਕਟੀਰੀਅਲ ਗੁਣ ਬੱਚੇ ਦਾ ਬੀਮਾਰੀਆਂ ਤੋਂ ਬਚਾਅ ਕਰਦੇ ਹਨ। ਇਸ ਤੋਂ ਇਲਾਵਾ ਮਾਲਿਸ਼ ਨਾਲ ਬੱਚਿਆਂ ਦੀ ਚਮੜੀ ‘ਚ ਨਮੀ ਬਰਕਰਾਰ ਰਹਿੰਦੀ ਹੈ। ਜਨਮ ਤੋਂ ਤਿੰਨ ਮਹੀਨੇ ਬਾਅਦ ਮਾਲਿਸ਼ ਦੇ ਨਾਲ ਬੱਚੇ ਨੂੰ ਉਬਟਨ ਵੀ ਲਗਾਉਣਾ ਚਾਹੀਦਾ ਹੈ। ਇਸ ਸਮੇਂ ਬੱਚੇ ਦੀ ਚਮੜੀ ਥੋੜ੍ਹੀ ਜਿਹੀ ਠੀਕ ਹੋ ਜਾਂਦੀ ਹੈ ਅਤੇ ਉਹ ਉਬਟਨ ਦੀ ਮੋਟੀ ਪਰਤ ਆਸਾਨੀ ਨਾਲ ਸਹਿਣ ਕਰਨ ਦੇ ਯੋਗ ਹੋ ਜਾਂਦਾ ਹੈ।
1. ਵੇਸਣ ਦਾ ਉਬਟਨ 
ਬੱਚੇ ਦੇ ਜਨਮ ਦੇ ਸਮੇਂ ਉਸ ਦੇ ਸਰੀਰ ‘ਤੇ ਕੁਝ ਵਾਲ ਹੁੰਦੇ ਹਨ ਜੋ ਵੱਡੇ ਹੋਣ ਦੇ ਨਾਲ-ਨਾਲ ਜ਼ਿਆਦਾ ਸੰਘਣੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਵੇਸਣ, ਹਲਦੀ, ਬਾਦਾਮ ਦਾ ਤੇਲ, ਥੋੜ੍ਹਾ ਜਿਹਾ ਪਾਣੀ ਮਿਲਾ ਕੇ ਉਬਟਨ ਤਿਆਰ ਕਰ ਲਓ। ਇਸ ਦਾ ਛੋਟਾ ਜਿਹਾ ਪੇੜਾ ਲੈ ਕੇ ਬੱਚੇ ਦੇ ਸਰੀਰ ‘ਤੇ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਚਮੜੀ ‘ਚ ਨਿਖਾਰ ਵੀ ਆਉਂਦਾ ਹੈ।
2. ਮਲਾਈ ਅਤੇ ਵੇਸਣ ਦਾ ਉਬਟਨ 
ਵੇਸਣ ‘ਚ ਦੁੱਧ ਦੀ ਮਲਾਈ, ਚੁਟਕੀ ਇਕ ਹਲਦੀ ਅਤੇ ਸ਼ਹਿਦ ਮਿਲਾ ਕੇ ਉਬਟਨ ਤਿਆਰ ਕਰ ਲਓ। ਇਸ ਨੂੰ ਬੱਚੇ ਦੇ ਸਰੀਰ ‘ਤੇ ਲਗਾਓ। ਬਾਅਦ ‘ਚ ਕੋਸੇ ਪਾਣੀ ਨਾਲ ਸਾਫ ਕਰ ਲਓ।
3. ਕਣਕ ਦੇ ਆਟੇ ਦਾ ਉਬਟਨ 
ਕੁਦਰਤੀ ਤਰੀਕਿਆਂ ਨਾਲ ਬੱਚੇ ਦੇ ਸਰੀਰ ਦੇ ਵਾਲ ਉਤਾਰਣ ਦਾ ਇਹ ਸਭ ਤੋਂ ਚੰਗਾ ਤਰੀਕਾ ਹੈ। ਦੋ ਚੱਮਚ ਕਣਕ ਦੇ ਆਟੇ ‘ਚ ਚੁਟਕੀ ਭਰ ਹਲਦੀ ਅਤੇ ਦੇਸੀ ਘਿਉ ਦੀਆਂ 7-8 ਬੂੰਦਾਂ ਮਿਲਾ ਕੇ ਇਸ ਨੂੰ ਗੁੰਨ ਲਓ। ਫਿਰ ਇਸ ਨੂੰ ਬੱਚੇ ਦੇ ਸਰੀਰ ‘ਤੇ ਹਲਕੇ ਹੱਥਾਂ ਨਾਲ ਲਗਾਓ। ਬਾਅਦ ‘ਚ ਕੋਸੇ ਪਾਣੀ ਨਾਲ ਸਪੰਜ ਕਰੋ।
ਬੱਚੇ ਨੂੰ ਉਬਟਨ ਲਗਾਉਂਦੇ ਸਮੇਂ ਵਰਤੋਂ ਇਹ ਸਾਵਧਾਨੀਆਂ
ਬੱਚੇ ਦੀ ਮਾਲਿਸ਼ ਹਮੇਸ਼ਾ ਹਲਕੇ ਹੱਥਾਂ ਨਾਲ ਕਰੋ।
ਉਬਟਨ ਲਗਾਉਣ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਕਰ ਲਓ ਕਿ ਉਸ ਨੂੰ ਕੋਈ ਐਲਰਜੀ ਤਾਂ ਨਹੀਂ ਹੈ।
ਪੂਰੇ ਕੱਪੜੇ ਉਤਾਰ ਕੇ ਮਸਾਜ਼ ਕਰਨ ਦੀ ਬਜਾਏ ਪਹਿਲਾਂ ਲੱਤਾ ਅਤੇ ਬਾਅਦ ‘ਚ ਸਰੀਰ ਦੇ ਉਪਰੀ ਹਿੱਸਿਆਂ ਦੀ ਮਸਾਜ਼ ਕਰੋ।
ਸਰਦੀ ਦੇ ਮੌਸਮ ‘ਚ ਬੱਚੇ ਦੀ ਮਸਾਜ਼ ਧਿਆਨ ਨਾਲ ਕਰੋ। ਇਸ ਨਾਲ ਉਸ ਨੂੰ ਠੰਡ ਲੱਗਣ ਦਾ ਡਰ ਰਹਿੰਦਾ ਹੈ।

Related posts

ਪੋਸ਼ਕ ਤੱਤਾਂ ਦਾ ਖਜਾਨਾ ਹੈ ਸ਼ਿਮਲਾ ਮਿਰਚ

admin

ਸਰਦੀ ਤੋਂ ਬਚਾਉਣ ਲਈ ਬੱਚਿਆਂ ਨੂੰ ਜ਼ਰੂਰ ਖਵਾਓ ਸ਼ਹਿਦ

admin

ਰੋਜ਼ਾਨਾ 1 ਮੁੱਠੀ ਅਨਾਰ ਖਾਓ, ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਓ

admin

Leave a Comment