Apnapunjabmedia
  • Home
  • ਮਨੋਰੰਜਨ
  • ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਜੋੜੀ ‘ਆਟੇ ਦੀ ਚਿੜੀ’ ਨਾਲ ਚੁਰਾਏਗੀ ਤੁਹਾਡਾ ਦਿਲ
ਮਨੋਰੰਜਨ

ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਜੋੜੀ ‘ਆਟੇ ਦੀ ਚਿੜੀ’ ਨਾਲ ਚੁਰਾਏਗੀ ਤੁਹਾਡਾ ਦਿਲ

ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜ਼ਰੂਰੀ ਹੈ ਉਸ ਦੀ ਕਹਾਣੀ ਅਤੇ ਸਕ੍ਰਿਪਟ ਪਰ ਜਦੋਂ ਪਾਲੀਵੁੱਡ ਦੀ ਸਭ ਤੋਂ ਵੱਡੀ ਸੁਪਰਸਟਾਰ ਨੀਰੂ ਬਾਜਵਾ ਅਤੇ ਹਿੱਟ ਗੀਤਾਂ ਦੇ ਬਾਦਸ਼ਾਹ ਅੰਮ੍ਰਿਤ ਮਾਨ ਇਕੱਠੇ ਆਉਣ ਤਾਂ ਕਿਸੇ ਵੀ ਫਿਲਮ ਦੇ ਬਲਾਕਬਸਟਰ ਹੋਣ ਦੀ ਇਸ ਤੋਂ ਵੱਡੀ ਗਾਰੰਟੀ ਨਹੀਂ ਹੋ ਸਕਦੀ। ਇੰਡਸਟਰੀ ਦਾ ਇਹ ਨਵਾਂ ਜੋੜਾ ਇਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ‘ਆਟੇ ਦੀ ਚਿੜੀ’ ਲੈ ਕੇ ਤਿਆਰ ਹੈ, ਜੋ 19 ਅਕਤੂਬਰ ਨੂੰ ਪੂਰੀ ਦੁਨੀਆ ‘ਚ ਰਿਲੀਜ਼ ਹੋਵੇਗੀ। ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। ‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ‘ਰੱਬ ਦਾ ਰੇਡੀਓ’ ਅਤੇ ‘ਸਰਦਾਰ ਮੁਹੰਮਦ’ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ। ਇਸ ਪ੍ਰਾਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ।

ਜਿਸ ਤਰ੍ਹਾਂ ਇਹ ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ, ਇਕ ਚੀਜ਼ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਹ ਹੈ ਇਸ ਫਿਲਮ ਦੇ ਮੁੱਖ ਸਿਤਾਰਿਆਂ ਦੀ ਕੈਮਿਸਟ੍ਰੀ। ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੋਵੇਂ ਇਕੱਠੇ ਬਹੁਤ ਹੀ ਵਧੀਆ ਲੱਗ ਰਹੇ ਹਨ। ਇਸ ਬਾਰੇ ਨੀਰੂ ਬਾਜਵਾ ਨੇ ਕਿਹਾ ਕਿ ਸਾਰੇ ਸੈੱਟ ਦਾ ਮਾਹੌਲ ਬਹੁਤ ਹੀ ਮਿਲਣਸਾਰ ਅਤੇ ਘਰੇਲੂ ਸੀ, ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੰਮ ਕਰ ਰਹੇ ਹਾਂ। ਮੈਂ ਤੇ ਅੰਮ੍ਰਿਤ ਪਹਿਲਾਂ ਹੀ ‘ਲੌਂਗ ਲਾਚੀ’ ਫਿਲਮ ਦੇ ਇਕ ਗਾਣੇ ਵਿਚ ਕੰਮ ਕਰ ਚੁੱਕੇ ਹਾਂ।

ਅੰਮ੍ਰਿਤ ਮਾਨ ਨੇ ਕਿਹਾ ਕਿ ਜਿਵੇਂ ਇਹ ਮੇਰੀ ਲੀਡ ਦੇ ਰੂਪ ਵਿਚ ਪਹਿਲੀ ਫਿਲਮ ਹੈ ਤਾਂ ਮੈਂ ਬਹੁਤ ਹੀ ਡਰਿਆ ਹੋਇਆ ਸੀ ਪਰ ਸੈੱਟ ‘ਤੇ ਹਰ ਕੋਈ ਇੰਨਾ ਜ਼ਿਆਦਾ ਸਹਿਯੋਗੀ ਸੀ ਕਿ ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਬਣ ਸਕਿਆ। ਫਿਲਮ ਦੇ ਪ੍ਰੋਡਊਸਰ ਚਰਨਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਅਸੀਂ ਕਾਸਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁਚਿੱਤੀ ਵਿਚ ਸੀ ਕਿ ਕੌਣ ਕਿਹੜਾ ਕਿਰਦਾਰ ਨਿਭਾਏਗਾ ਪਰ ਜਦੋਂ ਅਸੀਂ ਅਖੀਰ ‘ਚ ਫੈਸਲਾ ਲੈ ਲਿਆ, ਹੁਣ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਇਨ੍ਹਾਂ ਕਿਰਦਾਰਾਂ ਨੂੰ ਨੀਰੂ ਬਾਜਵਾ ਜਾਂ ਅੰਮ੍ਰਿਤ ਮਾਨ ਨਾਲੋਂ ਵਧੀਆ ਨਹੀਂ ਨਿਭਾ ਸਕਦਾ ਸੀ।

Related posts

Financial Firm TD Ameritrade Launches Chatbot For Facebook

admin

ਸਵ. ਪਿਆਰੇ ਲਾਲ ਵਡਾਲੀ ਦੇ ਲਡ਼ਕੇ ਨੂੰ ਪੰਜਾਬ ਸਰਕਾਰ ਨੇ ਦਿੱਤਾ ਨਿਯੁਕਤੀ ਪੱਤਰ

admin

Global Funds Expanding Into Massive Chinese Investment Market

admin

Leave a Comment