Apnapunjabmedia
  • Home
  • ਪੰਜਾਬ
  • ਪਰਾਲੀ ਦੇ ਮੁੱਦੇ ‘ਤੇ ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਬਚਾਅ
ਪੰਜਾਬ ਰਾਜਨੀਤਿਕ

ਪਰਾਲੀ ਦੇ ਮੁੱਦੇ ‘ਤੇ ਭਗਵੰਤ ਮਾਨ ਨੇ ਕੇਜਰੀਵਾਲ ਦਾ ਕੀਤਾ ਬਚਾਅ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਰਾਲੀ ਸਾੜਨ ਕਾਰਨ ਫੈਲੇ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਸਮੇਤ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਵਲੋਂ ਜਾਰੀ ਬਿਆਨ ‘ਚ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਪਣੀ ਅਸਫਲਤਾ ਅਤੇ ਗੈਰ-ਜ਼ਿੰਮੇਵਾਰੀ ਨੂੰ ਲੁਕਾਉਣ ਲਈ ਕੈਪਟਨ ਇਸ ਗੰਭੀਰ ਮੁੱਦੇ ‘ਤੇ ਘਟੀਆ ਸਿਆਸਤ ਕਰਨ ‘ਤੇ ਉਤਰ ਆਏ ਹਨ।ਪਰਾਲੀ ਪ੍ਰਦੂਸ਼ਣ ਦੇ ਸੰਕਟ ਨਾਲ ਨਜਿੱਠਣ ਲਈ ਨੈਸ਼ਨਲ ਗਰੀਨ ਟ੍ਰਿਬੀਊਨਲ ਨੇ ਜੋ ਵਿੱਤੀ ਜ਼ਿੰਮੇਵਾਰੀ ਸੂਬੇ ਅਤੇ ਕੇਂਦਰ ਸਰਕਾਰਾਂ ਨੂੰ ਤੈਅ ਕੀਤੀ ਸੀ, ਉਸ ਦਾ ਵਿੱਤੀ ਬੋਝ ਚੁੱਕਣ ‘ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਭੱਜ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਤੇ ਮੋਦੀ ਸਰਕਾਰਾਂ ਨੇ ਕਾਨੂੰਨੀ ਡੰਡੇ ਚੁੱਕ ਕੇ ਕਿਸਾਨਾਂ ਨੂੰ ਤਾਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਆਪਣੇ ਹਿੱਸੇ ਦੇ ਫਰਜ਼ ਨੂੰ ਨਹੀਂ ਨਿਭਾਇਆ, ਜਦੋਂ ਕਿ ਕਿਸਾਨ ਪਰਾਲੀ ਨੂੰ ਖੁਸ਼ੀ ਜਾਂ ਸ਼ੌਕ ਦੇ ਤੌਰ ‘ਤੇ ਨਹੀਂ, ਸਗੋਂ ਮਜ਼ਬੂਰੀ ਕਾਰਨ ਸਾੜ ਰਹੇ ਹਨ।

Related posts

ਪੰਜਾਬ ਵਿਧਾਨ ਸਭਾ ਇਜਲਾਸ: ਸਦਨ ‘ਚ ‘ਆਪ’ ਵਿਧਾਇਕਾਂ ਦਾ ਹੰਗਾਮਾ

admin

ਬਿਜਲੀ ਕਾਮੇ 15 ਨਵੰਬਰ ਨੂੰ ਮੰਤਰੀ ਕਾਂਗੜ ਦੇ ਪਿੰਡ ਕਰਨਗੇ ਸੂਬਾ ਪੱਧਰੀ ਰੋਸ ਮੁਜਾਹਰਾ

admin

ਕਾਂਗਰਸ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ 6 ਮਹੀਨੇ ਪਹਿਲਾਂ ਤੈਅ ਕਰੇਗੀ

admin

Leave a Comment