Apnapunjabmedia
  • Home
  • ਲਿਫੇਸਟੀਲੇ
  • ਪੁੰਗਰੀ ਹੋਈ ਬਰੌਕਲੀ ਨਾਲ ਹੋਵੇਗੀ ਸਿਜੋਫ੍ਰੇਨੀਆ ਦੇ ਲੱਛਣਾਂ ’ਚ ਕਮੀ
ਲਿਫੇਸਟੀਲੇ

ਪੁੰਗਰੀ ਹੋਈ ਬਰੌਕਲੀ ਨਾਲ ਹੋਵੇਗੀ ਸਿਜੋਫ੍ਰੇਨੀਆ ਦੇ ਲੱਛਣਾਂ ’ਚ ਕਮੀ

ਇਕ ਖੋਜ ’ਚ ਖੁਲਾਸਾ ਹੋਇਆ ਹੈ, ਜੋ ਕਿ ਪੁੰਗਰੀ ਬਰੌਕਲੀ ਖਾਣ ਨਾਲ ਸਿਜੋਫਰੇਨੀਆ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਕਰੀਬ 81 ਲੋਕਾਂ ’ਤੇ 2 ਸਾਲ ਤਕ ਕੀਤੇ ਪ੍ਰੀਖਣ ਤੋਂ ਬਾਅਦ ਅਮਰੀਕਾ ਦੀ ਜੋਨਸ ਹਾਪਕਿਨਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਤੱਥ ਦਾ ਦਾਅਵਾ ਕੀਤਾ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ, ਸਿਜੋਫਰੇਨੀਆ ਦਾ ਇਲਾਜ ਕੀਤਾ ਜਾ ਸਕਦਾ ਹੈ ਜਿਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।
ਕੀ ਹੈ ਸਿਜੋਫਰੇਨੀਆ?
ਸਿਜੋਫਰੇਨੀਆ ਇੱਕ ਮਾਨਸਿਕ ਬਿਮਾਰੀ ਹੈ, ਜਿਸ ਦੀ ਵਜ੍ਹਾ ਨਾਲ ਵਿਅਕਤੀ ਆਪਣੀ ਕਾਲਪਨਿਕ ਜਿੰਦਗੀ ’ਚ ਜਿਉਣ ਲੱਗਦਾ ਹੈ। ਇਸ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀਆਂ ਸਾਰੇ ਮਰੀਜ਼ਾਂ ’ਤੇ ਇਕੋ ਜਿਹਾ ਅਸਰ ਨਹੀਂ ਕਰਦੀਆਂ ਤੇ ਕਈ ਵਾਰ ਇਸ ਦੇ ਖਤਰਨਾਕ ਨਤੀਜੇ ਸਾਹਮਣੇ ਆਉਂਦੇ ਹਨ।
ਖੋਜਕਾਰਾਂ ਅਨੁਸਾਰ, ਸਿਜੋਫਰੇਨੀਆ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਦਿਮਾਗ ਵਿੱਚ ਗਲੂਟਾਮੈਟ ਰਸਾਇਣ ਦੀ ਕਮੀ ਹੋ ਜਾਂਦੀ ਹੈ। ਇਹ ਰਸਾਇਣ ਦਿਮਾਗ ਦੇ ਸੈੱਲਾਂ ਦੇ ਸੰਚਾਰ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਚੂਹਿਆਂ ਦੇ ਦਿਮਾਗ ਦੀਆਂ ਕੋਸ਼ੀਕਾਵਾਂ ’ਤੇ ਕੀਤੇ ਗਏ ਪ੍ਰਯੋਗ ਤੋਂ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੁੰਗਰੀ ਬਰੌਕਲੀ ਤੋਂ ਕੱਢਿਆ ਸਲਫੋਰੇਫੇਨ ਰਸਾਇਣ ਇਸ ਦੀ ਮਾਤਰਾ ਨੂੰ ਸੰਤੁਲਿਤ ਕਰਨ ਲਈ ਮਦਦ ਕਰੇਗਾ।

Related posts

ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

ਗਰਮੀਆਂ ‘ਚ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦੀਆਂ ਹਨ ਇਹ ਚੀਜ਼ਾਂ

admin

Financial Firm TD Ameritrade Launches Chatbot For Facebook

admin

Leave a Comment