Apnapunjabmedia
ਖੇਡ ਖ਼ਬਰਾਂ

ਪੋਲਾਰਡ ‘ਤੇ ਲੱਗਾ ਮੈਚ ਫੀਸ ਦਾ 25 ਫੀਸਦੀ ਜੁਰਮਾਨਾ

ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਕੀਰੋਨ ਪੋਲਾਰਡ ‘ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ.-12 ਦੇ ਫਾਈਨਲ ਵਿਚ ਐਤਵਾਰ ਨੂੰ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਜਤਾਉਣ ‘ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਪੋਲਾਰਡ ਨੇ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਆਈ. ਪੀ. ਐੱਲ. ਖੇਡ ਜ਼ਾਬਤੇ ਦੇ ਲੈਵਲ ਇਕ ਦੇ ਅਪਰਾਧ ਨੂੰ ਮੰਨ ਲਿਆ ਹੈ ਤੇ ਉਸ ‘ਤੇ ਲਾਏ ਗਏ ਜੁਰਮਾਨੇ ਨੂੰ ਵੀ ਮਨਜ਼ੂਰ ਕਰ ਲਿਆ ਹੈ। ਇਸ ਅਪਰਾਧ ਲਈ ਮੈਚ ਰੈਫਰੀ ਦਾ ਫੈਸਲਾ ਆਖਰੀ ਹੁੰਦਾ ਹੈ।
ਪਾਰੀ ਦੇ ਆਖਰੀ ਓਵਰ ‘ਚ ਪੋਲਾਰਡ ਨੇ ਪਿੱਛ ਛੱਡ ਕੇ ਟ੍ਰੈਮਲਾਈਨ ਦੇ ਕੋਲ ਜਾ ਕੇ ਸਟਰਾਈਕ ਲਈ ਜਿਸ ‘ਚ ਮੈਚ ਅਧਿਕਾਰੀ ਨੇ ਉਸ ਨੂੰ ਚੇਤਾਵਨੀ ਦਿੱਤੀ। ਤਿੰਨੋਂ ਬਾਰ ਅੰਪਇਰ ਨਿਤਿਨ ਮੇਨਨ ਨੇ ਗੇਂਦ ਵਾਈਡ ਨਹੀਂ ਦਿੱਤੀ ਜਿਸਦੀ ਪੋਲਾਡ ਨੇ ਉਮੀਦ ਕਰ ਰਹੇ ਸਨ। ਤਿੰਨ ਗੇਂਦ ਖਾਲੀ ਜਾਣ ਤੋਂ ਬਾਅਦ ਪੋਲਾਰਡ ਨੇ ਆਪਣਾ ਬੱਲਾ ਅਸਮਾਨ ਵੱਲ ਸੁੱਟਿਆ ਸੀ।

Related posts

ਲਕਸ਼ੈ ਚਾਇਨਾ ਮਾਸਟਰਸ ਦੇ ਸੈਮੀਫਾਈਨਲ ‘ਚ

admin

ਇਸ਼ਾਕ ਇਕਬਾਲ ਨੇ ATT ਰੈਂਕਿੰਗ ਖਿਤਾਬ ਜਿੱਤਿਆ

admin

ਮੈਰੀਕਾਮ ਨੇ ਨਿਖਤ ਨੂੰ ਰਿੰਗ ‘ਚ ਖ਼ੁਦ ਨੂੰ ਸਾਬਤ ਕਰਨ ਨੂੰ ਕਿਹਾ

admin

Leave a Comment