Apnapunjabmedia
  • Home
  • ਲਿਫੇਸਟੀਲੇ
  • ਪ੍ਰੈਗਨੈਂਸੀ ਪਲਾਨ ਕਰ ਰਹੇ ਹੋ ਤਾਂ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਲਿਫੇਸਟੀਲੇ

ਪ੍ਰੈਗਨੈਂਸੀ ਪਲਾਨ ਕਰ ਰਹੇ ਹੋ ਤਾਂ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

ਵਿਆਹ ਦੇ ਬਾਅਦ ਹਰ ਔਰਤ ਦਾ ਸੁਪਨਾ ਹੁੰਦਾ ਹੈ ਕਿ ਉਹ ਮਾਂ ਬਣੇ ਅਤੇ ਇਸ ਲਈ ਉਸ ਦਾ ਸਰੀਰਕ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਮਾਂ ਦੁਆਰਾ ਖਾਦੇ ਗਏ ਸੰਤੁਲਿਤ ਆਹਾਰ ਨਾਲ ਹੀ ਬੱਚੇ ਨੂੰ ਪੋਸ਼ਣ ਮਿਲਦਾ ਹੈ ਜੇਕਰ ਉਹ ਖੁਦ ਹੀ ਸਰੀਰਕ ਤੌਰ ‘ਤੇ ਕਮਜ਼ੋਰ ਹੋਵੇਗੀ ਤਾਂ ਭਰੂਣ ਦਾ ਵਿਕਾਸ ਸਹੀ ਤਰੀਕਿਆਂ ਨਾਲ ਨਹੀਂ ਹੋ ਪਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੇਦ ਹੋਏ ਆਪਣੇ ਖਾਣ-ਪੀਣ ਨੂੰ ਲੈ ਕੇ ਸਾਵਧਾਨ ਹੋ ਜਾਓ। ਆਪਣੀ ਡਾਈਟ ‘ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਗਰਭ ਅਵਸਥਾ ‘ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।ਫੋਲਿਕ ਐਸਿਡ ਦੀ ਕਮੀ ਗਰਭ ਧਾਰਨ ਦੀ ਪ੍ਰੇਸ਼ਾਨੀ ਨੂੰ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਗਰਭ ਦੇ ਵਿਕਾਸ ਲਈ ਵੀ ਇਹ ਬਹੁਤ ਜ਼ਰੂਰੀ ਹੈ। ਡਾਈਟ ‘ਚ ਲਏ ਜਾਣ ਵਾਲੇ ਆਹਾਰਾਂ ਦੀ ਮਦਦ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਸੋਇਆਬੀਨ, ਆਲੂ,ਕਣਕ, ਕੇਲਾ, ਬ੍ਰੋਕਲੀ ਆਦਿ ਚੀਜ਼ਾਂ ਨੂੰ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਫਰਟੀਲਿਟੀ ਵਧਣ ਦੇ ਨਾਲ-ਨਾਲ ਗਰਭ ਦਾ ਵਿਕਾਸ ਵੀ ਸਹੀ ਤਰੀਕਿਆਂ ਨਾਲ ਹੋਵੇਗਾ।
ਫੈਮਿਲੀ ਪਲਾਨਿੰਗ ਕਰ ਰਹੀ ਹੋ ਤਾਂ ਆਪਣੀ ਡਾਈਟ ‘ਚ ਵਿਟਾਮਿਨ ਬੀ ਯੁਕਤ ਆਹਾਰ ‘ਚ ਨੂੰ ਸ਼ਾਮਲ ਕਰੋ। ਇਸ ‘ਚ ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਅੰਕੁਰਿਤ ਅਨਾਜ ਅਤੇ ਸਾਬਤ ਅਨਾਜ, ਅੰਡੇ, ਮਾਸ, ਕੇਲਾ, ਤਰਬੂਜ਼, ਆਲੂ ਬ੍ਰੋਕਲੀ ਆਦਿ ਬੈਸਟ ਹੈ।
ਫੈਮਿਲੀ ਪਲਾਨਿੰਗ ਕਰ ਰਹੀ ਹੋ ਤਾਂ ਆਪਣੀ ਡਾਈਟ ‘ਚ ਵਿਟਾਮਿਨ ਬੀ ਯੁਕਤ ਆਹਾਰ ‘ਚ ਨੂੰ ਸ਼ਾਮਲ ਕਰੋ। ਇਸ ‘ਚ ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਅੰਕੁਰਿਤ ਅਨਾਜ ਅਤੇ ਸਾਬਤ ਅਨਾਜ, ਅੰਡੇ, ਮਾਸ, ਕੇਲਾ, ਤਰਬੂਜ਼, ਆਲੂ ਬ੍ਰੋਕਲੀ ਆਦਿ ਬੈਸਟ ਹੈ।
ਕਮਜ਼ੋਰ ਪ੍ਰਤੀਰੋਧ ਸਮਰੱਥਾ ਨੂੰ ਸੰਤੁਲਿਤ ਕਰਨ ਲਈ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਖੱਟੇ ਫਲ ਜਿਵੇਂ ਸੰਤਰਾ, ਮਸੰਮੀ, ਆਂਵਲਾ, ਟਮਾਟਰ, ਮਾਲਟਾ, ਨਿੰਬੂ ਆਦਿ ਤੁਹਾਡੀ ਇਸ ਕਮੀ ਨੂੰ ਪੂਰਾ ਕਰ ਸਕਦੇ ਹਨ। ਇਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਧਣ ਲੱਗੇਗੀ।

— ਡੇਅਰੀ ਪ੍ਰਾਡਕਟਸ ਦਾ ਸੇਵਨ ਕਰੋ
ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਡੇਅਰੀ ਪ੍ਰਾਡਕਟਸ ਦਾ ਸੇਵਨ ਬਹੁਤ ਜ਼ਰੂਰੀ ਹੈ। ਦੁੱਧ, ਦਹੀ, ਮੱਖਣ, ਮੱਛੀ, ਅੰਡੇ, ਪਾਲਕ ਆਦਿ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਪ੍ਰਜਨਨ ਸਮਰੱਥਾ ਵੀ ਵਧੇਗੀ।

— ਓਮੇਗਾ 3 ਫੈਟੀ ਐਸਿਡ
ਜੋ ਔਰਤਾਂ ਫੈਮਿਲੀ ਪਲਾਨਿੰਗ ਬਾਰੇ ਸੋਚ ਰਹੀਆਂ ਹਨ ਉਹ ਆਪਣੇ ਆਹਾਰ ‘ਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ ‘ਚ ਜ਼ਰੂਰ ਸ਼ਾਮਲ ਕਰੋ। ਇਸ ਲਈ ਬਾਦਾਮ, ਅਖਰੋਟ ਅਤੇ ਮੱਛੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਣ।

— ਹਰੀਆਂ ਪੱਤੇਦਾਰ ਸਬਜ਼ੀਆਂ
ਇਸ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦਗਾਰ ਹੈ। ਇਸ ਲਈ ਹਰੀ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਬ੍ਰੋਕਲੀ, ਸਾਗ, ਬਾਥੂ ਆਦਿ ਖਾਓ। ਇਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਬੀਟਾ ਕੈਰੋਟੀਨ ਦੀ ਵੀ ਜ਼ਰੂਰਤ ਪੂਰੀ ਹੋ ਜਾਂਦੀ ਹੈ।

Related posts

Global Funds Expanding Into Massive Chinese Investment Market

admin

ਇਸ ਤਰ੍ਹਾਂ ਘਰ ‘ਚ ਬਣਾਓ ਹੇਅਰ ਕੰਡੀਸ਼ਨਰ

admin

ਦਿਲ ਦੀ ਕਮਜ਼ੋਰੀ ਤੇ ਘਬਰਾਹਟ ਦੂਰ ਕਰਨ ਦਾ ਵਧੀਆ ਇਲਾਜ ਹੈ ਸੇਬ

admin

Leave a Comment