Apnapunjabmedia
  • Home
  • ਮਨੋਰੰਜਨ
  • ਬਿਪਤਾ ‘ਚ ਫਸੇ ਬੰਦੇ ਦੀ ਕਹਾਣੀ ਹੈ ਗਿੱਪੀ-ਬੀਨੂੰ ਢਿੱਲੋਂ ਦੀ ‘ਮਰ ਗਏ ਓ ਲੋਕੋ’
ਮਨੋਰੰਜਨ

ਬਿਪਤਾ ‘ਚ ਫਸੇ ਬੰਦੇ ਦੀ ਕਹਾਣੀ ਹੈ ਗਿੱਪੀ-ਬੀਨੂੰ ਢਿੱਲੋਂ ਦੀ ‘ਮਰ ਗਏ ਓ ਲੋਕੋ’

ਪੰਜਾਬੀ ਮਿਊਜ਼ਿਕ ਅਤੇ ਸੰਗੀਤ ਜਗਤ ਦੇ ਸਥਾਪਤ ਚਿਹਰੇ ਗਿੱਪੀ ਗਰੇਵਾਲ ਦੇ ਨਿੱਜੀ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੇ ਬੈਨਰ ਦੀ ਤੀਜੀ ਫਿਲਮ ‘ਮਰ ਗਏ ਓ ਲੋਕੋ’ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਦੀ ਲਿਖੀ ਅਤੇ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਇਸ ਫਿਲਮ ਦਾ ਮਿਊਜ਼ਿਕ ਅਤੇ ਟਰੇਲਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਛਾਇਆ ਹੋਇਆ ਹੈ। ਹੁਣ ਤੱਕ ਇਸ ਫਿਲਮ ਦੇ ਵਿਸ਼ਾ ਵਸਤੂ ਬਾਬਤ ਹਰ ਦਰਸ਼ਕ ਨੂੰ ਜਾਣਕਾਰੀ ਮਿਲ ਗਈ ਹੈ। ਇਸ ਨੂੰ ਪੰਜਾਬੀ ਦੀ ਆਪਣੇ ਕਿਸਮ ਦੀ ਪਹਿਲੀ ਫੈਨਟਸੀ ਫਿਲਮ ਕਿਹਾ ਜਾ ਸਕਦਾ ਹੈ, ਜਿਸ ‘ਚ ਲੋਕ ਦੇ ਨਾਲ-ਨਾਲ ਪਰਲੋਕ ਦੇ ਵੀ ਦੀਦਾਰ ਹੋ ਰਹੇ ਹਨ। ਅਜਿਹਾ ਕਿਸੇ ਪੰਜਾਬੀ ਫਿਲਮ ‘ਚ ਪਹਿਲੀ ਵਾਰ ਹੋ ਰਿਹਾ ਹੈ, ਜਿਸ ‘ਚ ਭੂਤਾਂ, ਪ੍ਰੇਤਾਂ ਤੇ ਚੁੜੇਲਾਂ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹ ਭੂਤਾਂ, ਪ੍ਰੇਤਾਂ ਡਰਾਉਂਦੀਆਂ ਨਹੀਂ ਸਗੋਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੀਆਂ ਹਨ।

Related posts

ਕਪਿਲ ਦੇ ਸ਼ੋਅ ‘ਚ ਪਹੁੰਚੇ ਦਲੇਰ ਮਹਿੰਦੀ ਤੇ ਮੀਕਾ, ਖੁੱਲ੍ਹਿਆ ਵਿਵਾਦਾਂ ‘ਚ ਰਹਿਣ ਦਾ ਭੇਤ

admin

ਗੁਰਦਾਸ ਮਾਨ ਨੇ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਚੁਕਾਈ ਸਹੁੰ

admin

DriveShare Lets You Rent Your Dream Car From A Car Collector

admin

Leave a Comment