Apnapunjabmedia
  • Home
  • ਭਾਰਤ
  • ਬੁਲੰਦਸ਼ਹਿਰ ਹਿੰਸਾ ਦਾ ਮੁੱਖ ਦੋਸ਼ੀ ਸ਼ਿਖਰ ਅਗਰਵਾਲ ਹਾਪੁੜ ‘ਚ ਗ੍ਰਿਫਤਾਰ
ਭਾਰਤ

ਬੁਲੰਦਸ਼ਹਿਰ ਹਿੰਸਾ ਦਾ ਮੁੱਖ ਦੋਸ਼ੀ ਸ਼ਿਖਰ ਅਗਰਵਾਲ ਹਾਪੁੜ ‘ਚ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ‘ਚ 3 ਦਸੰਬਰ ਨੂੰ ਹੋਏ ਹਿੰਸਾ ਮਾਮਲੇ ਦੇ ਦੋਸ਼ੀ ਅਤੇ ਭਾਰਤੀ ਜਨਤਾ ਨੌਜਵਾਨ ਮੋਰਚੇ ਦੇ ਮੈਂਬਰ ਸ਼ਿਖਰ ਅਗਰਵਾਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਸ਼ਿਖਰ ਦੋਸ਼ੀ ਨੂੰ ਪੁਲਸ ਨੇ ਬੁੱਧਵਾਰ ਨੂੰ ਦੇਰ ਰਾਤ ਹਾਪੁੜ ‘ਚ ਗ੍ਰਿਫਤਾਰ ਕੀਤਾ। ਸ਼ਿਖਰ ਅਗਰਵਾਲ ਸਮੇਤ 51 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਕ੍ਰਾਈਮ ਬ੍ਰਾਂਚ ਅਤੇ ਪੁਲਸ ਦੀਆਂ ਟੀਮਾਂ ਸ਼ਿਖਰ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਸੀ। ਸ਼ਿਖਰ ਦੇ ਉੱਪਰ ਹਿੰਸਾ ਨੂੰ ਭੜਕਾਉਣ ਦਾ ਦੋਸ਼ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਸ਼ਿਖਰ ਨੇ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਅਸੀਂ ਇੰਸਪੈਕਟਰ ਸੁਬੋਧ ਦੀ ਹੱਤਿਆ ਨਹੀਂ ਕਰਵਾਈ ਬਲਕਿ ਉਹ ਇਕ ਦੁਰਘਟਨਾ ਸੀ। ਜਦੋਂ ਇੰਸਪੈਕਟਰ ਨੇ ਭੀੜ ਨੂੰ ਧਮਕੀ ਦਿੱਤੀ ਤਾਂ ਭੀੜ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਜਿਸ ਨੂੰ ਮੈਂ ਅਤੇ ਮੇਰੇ ਸਾਥੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਹਿੰਦੂਵਾਦ ਦੇ ਨਾਂ ‘ਤੇ ਸਾਡੀ ਮਾਂ ਅਤੇ ਭੈਣਾਂ ਦਾ ਸ਼ੋਸ਼ਣ ਕੀਤਾ ਜਾਵੇਗਾ। ਗਾਵਾਂ ਨੂੰ ਵੱਢਿਆ ਜਾਵੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।

Related posts

ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ-ਭਾਜਪਾ ਵਿਚਾਲੇ ਮੁਕਾਬਲਾ

admin

ਆਪਣੇ ਹੀ ਵਰਕਰਾਂ ਦਾ ਸਾਹਮਣਾ ਨਹੀਂ ਕਰ ਸਕਦੇ ਮੋਦੀ : ਰਾਹੁਲ

admin

ਭਾਜਪਾ ਅਤੇ ਕਾਂਗਰਸ ਦੇ ਖਿਲਾਫ ਰਣਨੀਤੀ ਬਣਾਉਣ ਦਿੱਲੀ ਪਹੁੰਚੇ KCR

admin

Leave a Comment