Apnapunjabmedia
  • Home
  • ਤਾਜਾ ਖ਼ਬਰਾਂ
  • ਬੇਅਦਬੀ ਮਾਮਲਿਆਂ ‘ਤੇ ਬਾਦਲ ਤੇ ਕੈਪਟਨ ਦਾ ਕੱਚਾ ਚਿੱਠਾ ਖੋਲ੍ਹੇਗੀ ‘ਆਪ’: ਮਾਨ
ਤਾਜਾ ਖ਼ਬਰਾਂ ਪੰਜਾਬ ਭਖਦੇ – ਮਸਲੇ ਰਾਜਨੀਤਿਕ

ਬੇਅਦਬੀ ਮਾਮਲਿਆਂ ‘ਤੇ ਬਾਦਲ ਤੇ ਕੈਪਟਨ ਦਾ ਕੱਚਾ ਚਿੱਠਾ ਖੋਲ੍ਹੇਗੀ ‘ਆਪ’: ਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਬਾਦਲ ਸਰਕਾਰ ਵਲੋਂ ਜਨਤਕ ਨਾ ਕਰਨ ਅਤੇ ਕੈਪਟਨ ਸਰਕਾਰ ਵਲੋਂ ਵੀ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਕੱਚਾ ਚਿੱਠਾ ਆਮ ਆਮਦੀ ਪਾਰਟੀ ਵਲੋਂ ਖੋਲ੍ਹਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਇਸ ਦੌਰਾਨ ਮਾਨ ਨੇ ਆਮ ਆਮਦੀ ਪਾਰਟੀ ਵਲੋਂ ਬਰਗਾੜੀ ਦੇ ਮੁੱਦੇ ‘ਤੇ 9 ਜਨਵਰੀ ਨੂੰ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕੱਚਾ ਚਿੱਠਾ ਖੋਲ੍ਹਣ ਦਾ ਐਲਾਨ ਕੀਤਾ। ਮਾਨ ਨੇ ਕਿਹਾ ਕਿ ਬਰਗਾੜੀ ਸਮੇਤ ਵੱਖ-ਵੱਖ ਥਾਵਾਂ ‘ਤੇ ਹੋਈਆਂ ਬੇਅਦਬੀਆਂ ਨਾਲ ਸਮੁੱਚੇ ਵਿਸ਼ਵ ‘ਚ ਵਸਦੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਸਨ। 2 ਸਾਲ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਇਸ ਸਬੰਧੀ ਕੋਈ ਇਨਸਾਫ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 9 ਜਨਵਰੀ ਨੂੰ ਤੱਥਾਂ ਸਮੇਤ ਇਸ ਮੁੱਦੇ ‘ਤੇ ਬਾਦਲ ਤੇ ਕੈਪਟਨ ਦੀ ਮਿਲੀਭੁਗਤ ਨੂੰ ਲੋਕਾਂ ਸਾਹਮਣੇ ਲਿਆਵੇਗੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਤਿ ਗੰਭੀਰ ਹੈ ਅਤੇ ਧਰਮ ਦੇ ਠੇਕੇਦਾਰ ਬਣੇ ਬਾਦਲ ਪਰਿਵਾਰ ਤੇ ਉਨ੍ਹਾਂ ਨੂੰ ਬਚਾਉਣ ‘ਤੇ ਲੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ।

Related posts

ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ ‘ਚ ਡੱਕੇ : ਭਾਈ ਦਾਦੂਵਾਲ

admin

ਆਪਣੇ ਹੀ ਵਰਕਰਾਂ ਦਾ ਸਾਹਮਣਾ ਨਹੀਂ ਕਰ ਸਕਦੇ ਮੋਦੀ : ਰਾਹੁਲ

admin

25 ਤੋਂ 27 ਤੱਕ ਆਮ ਜਨਤਾ ਲਈ ਬੰਦ ਰਹਿਣਗੇ ਰਾਸ਼ਟਰਪਤੀ ਭਵਨ, ਮੁਗਲ ਗਾਰਡਨ

admin

Leave a Comment