Apnapunjabmedia
ਖੇਡ ਖ਼ਬਰਾਂ

ਬੈਂਗਲੁਰੂ ਐੱਫ.ਸੀ. ਨੇ ਕੇਰਲ ਬਲਾਸਟਰਸ ਨੂੰ ਹਰਾਇਆ

ਬੈਂਗਲੁਰੂ ਐੱਫ.ਸੀ. ਨੇ ਕੇਰਲ ਬਲਾਸਟਰਸ ਦੇ ਖਿਲਾਫ ਆਪਣੀ ਜੇਤੂ ਮੁਹਿੰਮ ਬਰਕਰਾਰ ਰਖਦੇ ਹੋਏ ਸੋਮਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ‘ਚ 2-1 ਨਾਲ ਜਿੱਤ ਦਰਜ ਕੀਤੀ। ਕਪਤਾਨ ਸੁਨੀਲ ਛੇਤਰੀ ਨੇ ਬੈਂਗਲੁਰੂ ਦੀ ਟੀਮ ਵੱਲੋਂ 17ਵੇਂ ਮਿੰਟ ‘ਚ ਗੋਲ ਦਾਗਿਆ।ਕੇਰਲ ਨੇ ਸਲਾਵਿਸਾ ਸਟੋਆਨੋਵਿਚ ਦੇ 30ਵੇਂ ਮਿੰਟ ‘ਚ ਪੈਨਲਟੀ ਕਿਕ ‘ਤੇ ਦਾਗੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਬੈਂਗਲੁਰੂ ਦੀ ਟੀਮ ਨੇ ਹਾਲਾਂਕਿ 80ਵੇਂ ਮਿੰਟ ‘ਚ ਨਿਕੋਲਾ ਕ੍ਰਮਾਰੇਵਿਚ ਦੇ ਗੋਲ ਨਾਲ ਸਕੋਰ 2-1 ਕੀਤਾ ਜੋ ਫੈਸਲਾਕੁੰਨ ਸਾਬਤ ਹੋਇਆ। ਮੌਜੂਦਾ ਸੈਸ਼ਨ ‘ਚ ਵਿਰੋਧੀ ਦੇ ਮੈਦਾਨ ‘ਚ ਬੈਂਗਲੁਰੂ ਐੱਫ.ਸੀ. ਦੀ ਤਿੰਨ ਮੈਚਾਂ ‘ਚ ਇਹ ਤੀਜੀ ਜਿੱਤ ਹੈ।

Related posts

ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ‘ਚ

admin

ਆਸਟਰੇਲੀਆ ਲਈ ਖੇਡਣਾ ਚਾਹੁੰਦੈ ਪਾਕਿ ਸਪਿਨਰ ਅਬਦੁਲ ਕਾਦਿਰ ਦਾ ਬੇਟਾ

admin

ਦਬੰਗ ਦਿੱਲੀ ਤੇ ਹਰਿਆਣਾ ਸਟੀਲਰਸ ਜਿੱਤੇ ਮੈਚ

admin

Leave a Comment