Apnapunjabmedia
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਭਾਰਤੀ ਆਈ. ਟੀ. ਉਦਯੋਗਾਂ ਲਈ ਅਮਰੀਕਾ ’ਚ ਵੀਜ਼ਾ ਸੰਕਟ ਜਾਰੀ

ਸਾਲ 2018 ਕਈ ਪੱਖਾਂ ਤੋਂ ਭਾਰਤੀ ਸੂਚਨਾ ਟੈਕਨਾਲੋਜੀ (ਆਈ. ਟੀ.) ਸੇਵਾ ਕੰਪਨੀਆਂ ਲਈ ਅਹਿਮ ਰਿਹਾ ਹੈ। ਇਸ ਮਿਆਦ ਦੌਰਾਨ ਸੂਚਨਾ ਟੈਕਨਾਲੋਜੀ ਖੇਤਰ ਨੇ ਸ਼ੁਰੂੁਆਤੀ ਮੁਸ਼ਕਲਾਂ ਤੋਂ ਬਾਅਦ ਸੁਧਾਰ ਦੇਖਿਆ। ਇਸ ਦਾ ਮੁੱਖ ਕਾਰਨ ਡਿਜੀਟਲ ਪੇਸ਼ਕਸ਼ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਣਾ ਰਿਹਾ। ਇਸ ਦੌਰਾਨ ਜ਼ਿਆਦਾਤਰ ਭਾਰਤੀ ਆਈ.ਟੀ. ਦਿੱਗਜਾਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਵਿਪਰੋ ਅਤੇ ਐੱਚ. ਸੀ. ਐੱਲ.  ਟੈਕ ਸਮੇਤ ਹੋਰਨਾਂ ਨੇ ਸਭ ਤੋਂ ਵੱਡੇ ਬਾਜ਼ਾਰ ਅਮਰੀਕਾ ’ਚ ਸਥਾਨਕ ਕਰਮਚਾਰੀਆਂ ਦਾ ਮਜ਼ਬੂਤ ਆਧਾਰ ਤਿਆਰ ਕੀਤਾ। ਟਰੰਪ ਪ੍ਰਸ਼ਾਸਨ ਤਹਿਤ ਇਮੀਗ੍ਰੇਸ਼ਨ ਨਾਲ ਸਬੰਧਿਤ ਅਨਿਸ਼ਚਿਤਤਾਵਾਂ ਨੂੰ ਦੇਖਦੇ ਹੋਏ ਕੰਪਨੀਅਾਂ ਨੇ ਅਜਿਹਾ ਕੀਤਾ। ਭਾਰਤੀ ਆਈ.ਟੀ. ਸੇਵਾ ਕੰਪਨੀਆਂ ਨੇ ਨਾ ਸਿਰਫ ਅਮਰੀਕਾ ’ਚ ਇਸ ਸਾਲ ਸਥਾਨਕ ਨਿਯੁਕਤੀਆਂ ’ਚ ਸੁਧਾਰ ਕੀਤਾ ਸਗੋਂ ਹੁਨਰ ਨੂੰ ਆਕਰਸ਼ਿਤ ਕਰਨ ਅਤੇ ਉਸ ਨੂੰ ਟ੍ਰੇਂਡ ਕਰਨ ਲਈ ਸਥਾਨਕ ਇਨੋਵੇਸ਼ਨ ਕੇਂਦਰਾਂ ਦਾ ਵੀ ਐਲਾਨ ਕੀਤਾ। ਨਾਲ ਹੀ ਕਲਾਇੰਟ-ਮੁਲਾਜ਼ਮਾਂ ਦੇ ਜੁੜਾਅ ’ਚ ਵੀ ਵਾਧਾ ਕੀਤਾ ਤਾਂ ਕਿ ਦੇਸ਼ ’ਚ ਉਨ੍ਹਾਂ ਦੀ ਮੌਜੂਦਗੀ ’ਚ ਵਾਧਾ ਹੋਵੇ।

ਇਨ੍ਹਾਂ ’ਚੋਂ ਕਈ ਕੰਪਨੀਅਾਂ ਨੇ ਮੈਕਸੀਕੋ ਅਤੇ ਕੈਨੇਡਾ ’ਚ ਡਲਿਵਰੀ ਸੈਂਟਰ ਦੀ ਰਾਹ ਫੜੀ ਤਾਂ ਕਿ ਅਮਰੀਕੀ ਕਲਾਇੰਟਸ ਨੂੰ ਸੇਵਾਵਾਂ ਦਿੱਤੀਆਂ ਜਾ ਸਕਣ। ਉਦਾਹਰਣ ਲਈ ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਸੇਵਾ ਕੰਪਨੀ ਟੀ. ਸੀ. ਐੱਸ. ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੀ ਕੁਲ ਨਿਯੁਕਤੀ ਦਾ 20 ਫੀਸਦੀ ਇਕੱਲੇ ਅਮਰੀਕਾ ’ਚ ਹੋਇਆ। ਸਾਲ 2011 ਤੋਂ 2017 ਦਰਮਿਆਨ ਕੰਪਨੀ ਨੇ ਅਮਰੀਕਾ ’ਚ 17000 ਨੌਕਰੀਆਂ ਪੈਦਾ ਕੀਤੀਆਂ। ਪਿਛਲੇ 18 ਮਹੀਨਿਆਂ ’ਚ ਇਨਫੋਸਿਸ 7000 ਲੋਕਾਂ ਨੂੰ ਨਿਯੁਕਤ ਕਰ ਚੁੱਕੀ ਹੈ ਅਤੇ ਇਸ ਦੀ ਯੋਜਨਾ ਅਗਲੇ ਸਾਲ ਇਸ ’ਚ 3000 ਹੋਰ ਲੋਕਾਂ ਨੂੰ  ਜੋੜਨ ਦੀ ਹੈ। ਬੇਂਗਲੁਰੂ ਮੁੱਖ ਦਫਤਰ ਵਾਲੀ ਕੰਪਨੀ ਨੇ ਅਮਰੀਕਾ ’ਚ 3 ਨਵੇਂ ਕੇਂਦਰ ਵੀ ਖੋਲ੍ਹੇ, ਜਿਸ ’ਚ ਇੰਡੀਆਨਾਪੋਲਿਨ ਦਾ ਟ੍ਰੇਨਿੰਗ ਸੈਂਟਰ ਵੀ ਸ਼ਾਮਲ ਹੈ। ਇਸ ਦੀ ਮੁਕਾਬਲੇਬਾਜ਼ ਵਿਪਰੋ ਪਹਿਲਾਂ ਹੀ ਅਮਰੀਕਾ ’ਚ 8500 ਲੋਕਾਂ ਨੂੰ ਨਿਯੁਕਤ ਕਰ ਚੁੱਕੀ ਹੈ ਅਤੇ ਸਥਾਨਕ ਨਿਯੁਕਤੀਆਂ ’ਤੇ ਜ਼ੋਰ ਦੇ ਰਹੀ ਹੈ। ਐੱਚ. ਸੀ.ਐੱਲ.ਟੈਕ ਨੇ ਅਮਰੀਕੀ ਵਰਕਰਾਂ ਦੇ ਸਥਾਨਕ ਅਨੁਪਾਤ ’ਚ ਸੁਧਾਰ ਕੀਤਾ ਹੈ ਅਤੇ ਇਹ ਲਗਭਗ 65 ਫੀਸਦੀ ਤੱਕ ਪਹੁੰਚ ਗਿਆ ਹੈ ਅਤੇ ਇਸ ਨੂੰ ਉਦਯੋਗ ’ਚ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ। ਅਮਰੀਕਾ ’ਚ ਕੰਪਨੀ ਦੇ 17000 ਤੋਂ ਵੱਧ ਮੁਲਾਜ਼ਮ ਹਨ। ਐਸਟਨ ਬਿਜ਼ਨੈੱਸ ਸਕੂਲ ਦੇ ਡਾਕਟੋਰਲ ਰਿਸਰਚ ਸਕਾਲ ਸੰਜੇ ਸੇਨ ਦਾ ਕਹਿਣਾ ਹੈ ਕਿ ਕਲਾਇੰਟਸ ਦੇ ਇਸ ਕੰਮ ਲਈ ਨਵੀਂਆਂ ਨਿਯੁਕਤੀਆਂ ਜ਼ਿਆਦਾਤਰ ਅਮਰੀਕਾ ਤੋਂ ਬਾਹਰ ਹੋਈਆਂ ਹਨ। ਜੇ ਤੁਸੀਂ ਇਸ ਸਾਲ ਸਾਈਟ ’ਤੇ ਨਿਯੁਕਤੀਆਂ ਦੇ ਫੀਸਦੀ ਨੂੰ ਦੇਖੋਗੇ ਤਾਂ ਇਹ ਭਾਰਤ ਤੋਂ ਜ਼ਿਆਦਾ ਹਨ। ਇਸ ਤੋਂ ਇਲਾਵਾ ਰੋਬੋਟਿਕਸ ਅਤੇ ਆਟੋਮੇਸ਼ਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਮਨੁੱਖੀ ਦਖਲ-ਅੰਦਾਜ਼ੀ ਨੂੰ ਖਤਮ ਕਰਦਾ ਹੈ।

Related posts

ਸਰਕਾਰ ਦਾ ਵਿਵਾਦ ਹੱਲ ਨਾ ਹੋਇਆ ਤਾਂ ਨਹੀਂ ਜਾਵਾਂਗਾ ਦਾਵੋਸ : ਟਰੰਪ

admin

ਟਰੰਪ ਨੇ ਚੋਣਾਂ ‘ਚ ਰਿਪਬਲਿਕਨਾਂ ਦੀ ਹਾਰ ਨਾਲ ਹਿੰਸਕ ਬਦਲਾਅ ਦੀ ਦਿੱਤੀ ਚਿਤਾਵਨੀ

admin

ਅਮਰੀਕਾ : ਤੂਫਾਨ ਕਾਰਨ ਕਈ ਉਡਾਣਾਂ ਰੱਦ, ਲੋਕ ਪਰੇਸ਼ਾਨ

admin

Leave a Comment