Apnapunjabmedia
  • Home
  • ਅੰਤਰਰਾਸ਼ਟਰੀ
  • ਭਾਰਤ ਤੇ ਅਮਰੀਕਾ ਦੀ ਦੋਸਤੀ ਦਿਖਾਉਣ ਦਾ ਇਕ ਖਾਸ ਮੌਕਾ ਹੈ ਦੀਵਾਲੀ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਭਾਰਤ ਤੇ ਅਮਰੀਕਾ ਦੀ ਦੋਸਤੀ ਦਿਖਾਉਣ ਦਾ ਇਕ ਖਾਸ ਮੌਕਾ ਹੈ ਦੀਵਾਲੀ

ਦੀਵਾਲੀ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੋਸ਼ਨੀ ਦਾ ਤਿਓਹਾਰ ਦੀਵਾਲੀ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਦੇ ਬੰਧਨ ਨੂੰ ਦਰਸਾਉਣ ਦਾ ਚੰਗਾ ਮੌਕਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਨੇ ਉਨ੍ਹਾਂ ਨੂੰ ਬਹੁਤ ਖੁਸ਼ਨੁਮਾ ਅਤੇ ਯਾਦਗਾਰ ਸ਼ੁੱਭ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਭੇਜਣ ਵਿਚ ਸਾਥ ਦਿੱਤਾ। ਟਰੰਪ ਨੇ ਅਮਰੀਕਾ ਦੇ ਵਿਕਾਸ ਵਿਚ ਭਾਰਤੀ-ਅਮਰੀਕੀਆਂ ਦੇ ਅਸਧਾਰਨ ਯੋਗਦਾਨ ਦਾ ਵੀ ਜ਼ਿਕਰ ਕਰਦਿਆਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਬੁੱਧਵਾਰ ਨੂੰ ਜਾਰੀ ਵਿਸ਼ੇਸ਼ ਦੀਵਾਲੀ ਸੰਦੇਸ਼ ਵਿਚ ਟਰੰਪ ਨੇ ਕਿਹਾ,”ਦੀਵਾਲੀ ਭਾਰਤ ਤੇ ਅਮਰੀਕਾ ਵਿਚਕਾਰ ਦੋਸਤੀ ਦੇ ਬੰਧਨ ਨੂੰ ਦਰਸਾਉਣ ਦਾ ਇਕ ਚੰਗਾ ਮੌਕਾ ਹੈ।” ਉਨ੍ਹਾਂ ਨੇ ਕਿਹਾ,”ਸਾਡੇ ਦੇਸ਼ ਦੀ ਤਾਕਤ ਵਧਾਉਣ ਅਤੇ ਸਫਲਤਾ ਵਿਚ ਭਾਰਤੀ-ਅਮਰੀਕੀਆਂ ਦੇ ਅਸਧਾਰਨ ਯੋਗਦਾਨਾਂ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ। ਵਪਾਰ ਅਤੇ ਉਦਯੋਗ, ਜਨਤਕ ਸੇਵਾ, ਸਿੱਖਿਆ, ਵਿਗਿਆਨਿਕ ਖੋਜਾਂ ਅਤੇ ਹੋਰ ਖੇਤਰਾਂ ਵਿਚ ਉਨ੍ਹਾਂ ਦੀਆਂ ਉਪਲਬਧੀਆਂ ਦੀਵਾਲੀ ਦੇ ਪ੍ਰਤੀ ਸਾਡੀ ਅਮਰੀਕੀ ਵਿਭਿੰਨਤਾ ਅਤੇ ਭਾਵਨਾ ਨੂੰ ਦਰਸਾਉਂਦੀ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਦੀਵਾਲੀ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੌਧੀਆਂ ਵੱਲੋਂ ਦਿੱਤਾ ਗਿਆ ਇਕ ਖੁਸ਼ੀ ਭਰਪੂਰ ਅਤੇ ਰੂਹਾਨੀ ਮੌਕਾ ਹੈ। ਇਸ ਮੌਕੇ ‘ਤੇ ਦੀਵੇ ਦੀ ਰੋਸ਼ਨੀ ਦੀਵਾਲੀ ਦੇ ਅਸਲੀ ਅਰਥ ਦਾ ਪ੍ਰਤੀਕ ਹੈ ਜੋ ਹਨੇਰੇ ‘ਤੇ ਪ੍ਰਕਾਸ਼ ਅਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਹੈ।

Related posts

ਅਮਰੀਕੀ ਪਾਬੰਦੀਆਂ ਤੋਂ ਬਾਅਦ ਈਰਾਨੀਆਂ ਨੇ ਫੁਕਿਆ ਅਮਰੀਕੀ ਝੰਡਾ ਤੇ ਟਰੰਪ ਦਾ ਪੁਤਲਾ

admin

ਮੈਕਸੀਕੋ ਬਾਰਡਰ ‘ਤੇ ਟਰੰਪ ਦਾ ਫੌਜ ਭੇਜਣ ਦਾ ਹੁਕਮ ਇਕ ਸਿਆਸੀ ਹੱਥਕੰਡਾ

admin

ਅਮਰੀਕਾ ਦੀ ਐਫ ਬੀ ਆਈ ਨੇ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮਾਨਤਾ ਦਿੱਤੀ

admin

Leave a Comment