Apnapunjabmedia
  • Home
  • ਮਨੋਰੰਜਨ
  • ‘ਮੈਂ ਹੂੰ ਨਾ’ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ ਫਰਾਹ ਖਾਨ
ਮਨੋਰੰਜਨ

‘ਮੈਂ ਹੂੰ ਨਾ’ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ ਫਰਾਹ ਖਾਨ

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਆਪਣੀ ਸੁਪਰਹਿੱਟ ਫਿਲਮ ‘ਮੈਂ ਹੂੰ ਨਾ’ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ। ਫਰਾਹ ਖਾਨ ਨੇ ਸਾਲ 2004 ‘ਚ ਸ਼ਾਹਰੁਖ ਖਾਨ, ਸੁਸ਼ਮਿਤਾ ਸੇਨ, ਜਾਇਦ ਖਾਨ, ਅੰਮ੍ਰਿਤਾ ਰਾਵ ਅਤੇ ਸੁਨੀਲ ਸ਼ੈੱਟੀ ਨੂੰ ਲੈ ਕੇ ‘ਮੈਂ ਹੂੰ ਨਾ’ ਫਿਲਮ ਬਣਾਈ ਸੀ। ਫਰਾਹ ਖਾਨ ਸ਼ਾਹਰੁਖ ਖਾਨ ਨਿਰਮਿਤ ‘ਮੈਂ ਹੂੰ ਨਾ’ ਨਾਲ ਬਤੌਰ ਨਿਰਦੇਸ਼ਿਕਾ ਡੈਬਿਊ ਕੀਤਾ ਸੀ। ਫਿਲਮ ਨੂੰ ਪ੍ਰਦਰਸ਼ਿਤ ਹੋਏ 15 ਸਾਲ ਹੋ ਗਏ ਹਨ। ਫਰਾਹ ਖਾਨ ਇਸ ਫਿਲਮ ਦਾ ਸੀਕਵਲ ਬਣਾਉਣਾ ਚਾਹੁੰਦੀ ਹੈ। ਫਰਾਹ ਖਾਨ ਨੇ ਕਿਹਾ ਕਿ ਮੈਨੂੰ ਆਸ ਹੈ ਅਤੇ ਦੁਆ ਕਰਦੀ ਹਾਂ ਕਿ ਇਸ ਨੂੰ ਬਣਾਇਆ ਜਾਵੇ ਕਿਉਂਕਿ ਮੇਰੇ ਕੋਲ ਇਸ ਲਈ ਇਕ ਆਈਡੀਆ ਹੈ। ਇਹ ਹੁਣ ਸ਼ਾਹਰੁਖ ਖਾਨ ‘ਤੇ ਨਿਰਭਰ ਕਰਦਾ ਹੈ। ‘ਮੈਂ ਹੂੰ ਨਾ’ ਨੂੰ ਅੱਜ ਵੀ ਕਈ ਟੈਲੀਵਿਜ਼ਨ ਚੈਨਲਾਂ ‘ਤੇ ਦਿਖਾਇਆ ਜਾਂਦਾ ਹੈ ਅਤੇ ਲੋਕ ਇਸ ਨੂੰ ਹੁਣ ਵੀ ਪਸੰਦ ਕਰਦੇ ਹਨ।

Related posts

3 Books to Help You Create a New Lifestyle that Lasts

admin

‘ਲਕਸ਼ਮੀ ਬੰਬ’ ‘ਚ ਆਹ ਕੀ ਬਣ ਗਏ ਅਕਸ਼ੇ ਕੁਮਾਰ

admin

ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਫਿਲਮੀ ਸਿਤਾਰਿਆਂ ਦੀ ਕਿਸਮਤ ਦਾਅ ‘ਤੇ

admin

Leave a Comment