Apnapunjabmedia
ਖੇਡ ਖ਼ਬਰਾਂ

ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ

ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ਦਾ ਮੁਕਾਬਲਾ 26-26 ਨਾਲ ਟਾਈ ਖੇਡਿਆ। ਯੂ.ਪੀ. ਨੇ 11 ਮੈਚਾਂ ‘ਚ ਇਹ ਤੀਜਾ ਟਾਈ ਖੇਡਿਆ ਜਦਕਿ ਟਾਈਟਨਸ ਦਾ ਇਹ ਪਹਿਲਾ ਟਾਈ ਰਿਹਾ। ਦੋਹਾਂ ਟੀਮਾਂ ਨੇ ਇਸ ਮੁਕਾਬਲੇ ‘ਚ ਬਰਾਬਰੀ ਦਾ ਖੇਡ ਦਿਖਾਇਆ ਅਤੇ ਮੈਚ ਟਾਈ ‘ਤੇ ਸਮਾਪਤ ਹੋਇਆ। ਮੈਚ ਦੇ ਪਰਫੈਕਟ ਰੇਡਰ ਦਾ ਪੁਰਸਕਾਰ ਯੂ.ਪੀ. ਦੇ ਸ਼੍ਰੀਕਾਂਤ ਜਾਧਵ ਅਤੇ ਪਰਫੈਕਟ ਡਿਫੈਂਡਰ ਦਾ ਪੁਰਸਕਾਰ ਟਾਈਟਨਸ ਦੇ ਅਬੁਜਰ ਮੋਹਰੇਜਮਿਗਾਨੀ ਨੂੰ ਮਿਲਿਆ।ਗਏ ਜ਼ੋਨ ਏ ਦੇ ਇਕ ਮੁਕਾਬਲੇ ‘ਚ ਜੈਪੁਰ ਪਿੰਕ ਪੈਂਥਰਸ ਨੇ ਹਰਿਆਣਾ ਸਟੀਲਰਸ ਨੂੰ 38-32 ਨਾਲ ਹਰਾ ਦਿੱਤਾ। ਜੈਪੁਰ ਟੀਮ ਦੇ ਦੀਪਕ ਨਿਵਾਸ ਹੁਡਾ ਨੂੰ ਪਰਫੈਕਟ ਰੇਡਰ ਅਤੇ ਮੋਹਿਤ ਛਿੱਲਰ ਨੂੰ ਡਿਫੈਂਡਰ ਦਾ ਪੁਰਸਕਕਾਰ ਦਿੱਤਾ ਗਿਆ। ਜੈਪੁਰ ਦੀ 7 ਮੈਚਾਂ ‘ਚ ਇਹ ਦੂਜੀ ਜਿੱਤ ਹੈ ਜਦਕਿ ਹਰਿਆਣਾ ਦੀ 10 ਮੈਚਾਂ ‘ਚ ਇਹ ਸਤਵੀਂ ਹਾਰ ਹੈ। ਹਰਿਆਣਾ ਸਕੋਰ ਬੋਰਡ ‘ਚ ਪੰਜਵੇਂ ਅਤੇ ਜੈਪੁਰ ਛੇਵੇਂ ਸਥਾਨ ‘ਤੇ ਹੈ।

Related posts

ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਕੇ ਸਵਪਨਾ ਨੇ ਜਿੱਤਿਆ ਸੋਨ ਤਮਗਾ

admin

ਬਤੌਰ ਕਪਤਾਨ 3-0 ਨਾਲ ਸੀਰੀਜ਼ ਗੁਆਉਣਾ ਸ਼ਰਮਨਾਕ

admin

ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

admin

Leave a Comment