Apnapunjabmedia
  • Home
  • ਖੇਡ ਖ਼ਬਰਾਂ
  • ਰਣਜੀ ਟਰਾਫੀ : ਈਸ਼ਵਰਨ ਦੇ ਸੈਂਕੜੇ ਨਾਲ ਬੰਗਾਲ ਦੀ ਪੰਜਾਬ ਖਿਲਾਫ ਦਮਦਾਰ ਵਾਪਸੀ
ਖੇਡ ਖ਼ਬਰਾਂ

ਰਣਜੀ ਟਰਾਫੀ : ਈਸ਼ਵਰਨ ਦੇ ਸੈਂਕੜੇ ਨਾਲ ਬੰਗਾਲ ਦੀ ਪੰਜਾਬ ਖਿਲਾਫ ਦਮਦਾਰ ਵਾਪਸੀ

ਸਲਾਮੀ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਦੇ ਸੈਸ਼ਨ ਦੇ ਤੀਸਰੇ ਸੈਂਕੜੇ ਦੀ ਮਦਦ ਨਾਲ ਬੰਗਾਲ ਨੇ ਪੰਜਾਬ ਖਿਲਾਫ ਰਣਜੀ ਟਰਾਫੀ ਇਲੀਟ ਗਰੁੱਪ- ਬੀ ਮੈਚ ਵਿਚ ਚੰਗੀ ਵਾਪਸੀ ਕੀਤੀ। ਈਸ਼ਵਰਨ 100 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਡਟਿਆ ਹੋਇਆ ਹੈ। ਇਹ ਉਸ ਦਾ ਪਹਿਲੀ ਸ਼੍ਰੇਣੀ ਕਰੀਅਰ ਦਾ 10ਵਾਂ ਸੈਂਕੜਾ ਹੈ। ਉਸ ਨੇ ਮਨੋਜ ਤਿਵਾੜੀ (ਅਜੇਤੂ 90) ਨਾਲ ਤੀਸਰੀ ਵਿਕਟ ਲਈ ਅਜੇ 180 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਇਸ ਨਾਲ ਬੰਗਾਲ ਨੇ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਸਰੀ ਪਾਰੀ ਵਿਚ 2 ਵਿਕਟਾਂ ‘ਤੇ 218 ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਨੇ ਬੰਗਾਲ ਦੀਆਂ 187 ਦੌੜਾਂ ਦੇ ਜਵਾਬ ਵਿਚ ਆਪਣੀ ਪਹਿਲੀ ਪਾਰੀ ਵਿਚ 447 ਦੌੜਾਂ ਬਣਾ ਕੇ 260 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇਸ ਤਰ੍ਹਾਂ ਬੰਗਾਲ ਹੁਣ ਵੀ ਪੰਜਾਬ ਤੋਂ 42 ਦੌੜਾਂ ਪਿੱਛੇ ਹੈ। ਇਸ ਮੈਚ ਦੇ ਡਰਾਅ ਹੋਣ ‘ਤੇ ਦੋਵੇਂ ਟੀਮਾਂ ਨਾਕਆਊਟ ਦੀ ਦੌੜ ‘ਚੋਂ ਬਾਹਰ ਹੋ ਜਾਣਗੀਆਂ।

Related posts

ਹਾਰਦਿਕ-ਰਾਹੁਲ ‘ਤੇ ਬੋਲੇ ਅੰਪਾਇਰ ਟਫੇਲ, ਹੁਣ ਉਹ ਬਿਹਤਰੀਨ ਇੰਨਸਾਨ ਬਣਨਗੇ

admin

ਓਸਾਕਾ, ਨਿਸ਼ੀਕੋਰੀ ਅਤੇ ਰਾਓਨਿਚ ਆਸਟਰੇਲੀਆਈ ਓਪਨ ਦੇ ਤੀਜੇ ਦੌਰ ‘ਚ

admin

ਪਰਥ ਟੈਸਟ ਮੈਚ ‘ਚ ਟਾਸ ਹਾਰਨਾ ਚੰਗਾ ਹੋਵੇਗਾ:ਟਿਨ ਪੇਨ

admin

Leave a Comment