Apnapunjabmedia
ਅੰਤਰਰਾਸ਼ਟਰੀ ਭਖਦੇ – ਮਸਲੇ ਭਾਰਤ ਰਾਜਨੀਤਿਕ

ਰਾਹੁਲ ਗਾਂਧੀ ਦੋ ਦਿਨਾਂ ਦੌਰੇ ਲਈ ਪਹੁੰਚੇ ਦੁਬਈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਦੋ ਦਿਨਾਂ ਦੌਰੇ ਲਈ ਵੀਰਵਾਰ ਨੂੰ ਦੁਬਈ ਪਹੁੰਚੇ। ਏਅਰਪੋਰਟ ‘ਤੇ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਉਨ੍ਹਾਂ ਦੇ ਇਸ ਦੌਰੇ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਦਿਖੇ। 2019 ‘ਚ ਇਹ ਰਾਹੁਲ ਦਾ ਪਹਿਲਾਂ ਅੰਤਰਰਾਸ਼ਟਰੀ ਦੌਰਾ ਹੈ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਆਪਣੇ 11-12 ਜਨਵਰੀ ਦੇ ਯੂ.ਏ.ਈ. ਪ੍ਰਵਾਸ ਦੌਰਾਨ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਵੀ ਹਿੱਸਾ ਲੈਣਗੇ। ਜਿਸ ‘ਚ ਹਜ਼ਾਰਾਂ ਲੋਕ ਸ਼ਾਮਲ ਹੋ ਸਕਦੇ ਹਨ।

Related posts

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ‘ਚ ਸਮਾਂ ਲਗੇਗਾ : ਟਰੰਪ

admin

ਸੁਸ਼ਮਾ ਨੇ ਹਿੰਦ ਮਹਾਸਾਗਰ ਖੇਤਰ ‘ਚ ਸ਼ਾਂਤੀ ਦੀ ਕੀਤੀ ਅਪੀਲ

admin

ਸ਼ਟਡਾਊਨ ਦਾ ਅਸਰ : ਹਨੇਰੇ ‘ਚ ਰਹੇਗਾ ਵ੍ਹਾਈਟ ਹਾਊਸ ਦਾ ਕ੍ਰਿਸਮਸ ਟ੍ਰੀ

admin

Leave a Comment