Apnapunjabmedia
  • Home
  • ਖੇਡ ਖ਼ਬਰਾਂ
  • ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ‘ਚ
ਖੇਡ ਖ਼ਬਰਾਂ

ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ‘ਚ

ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਆਸਾਨ ਜਿੱਤ ਨਾਲ ਚੀਨ ਓਪਨ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚ ਗਏ ਜਦਕਿ ਐੱਚ.ਐੱਸ. ਪ੍ਰਣਯ ਪਹਿਲੇ ਹੀ ਦੌਰ ‘ਚ ਹਾਰ ਕੇ ਬਾਹਰ ਹੋ ਗਏ। ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਰਾਂਸ ਦੇ ਲੁਕਾਸ ਕੋਰਵੀ ਨੂੰ 21-12, 21-16 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੇ ਟਾਮੀ ਸੁਗੀਆਰਤੋ ਨਾਲ ਹੋਵੇਗਾ। ਪ੍ਰਣਯ ਨੂੰ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੇ 21-11, 21-14 ਨਾਲ ਹਰਾਇਆ। ਭਾਰਤ ਦੀ ਵੈਸ਼ਣਵੀ ਰੈਡੀ ਜਾਕਕਾ ਨੂੰ ਥਾਈਲੈਂਡ ਦੀ ਪੋਰਨਾਪਾਵੀ ਚੋਚੂਵੋਂਗ ਨੇ 21-12, 21-16 ਨਾਲ ਹਰਾਇਆ। ਮਿਕਸਡ ਡਬਲਜ਼ ‘ਚ ਭਾਰਤ ਦੇ ਸਾਤਵਿਕ ਸਾਈਰਾਜ ਰਾਂਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਨੂੰ ਸਤਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਚਾਨ ਪੇਂਗ ਸੂਨ ਅਤੇ ਗੋਹ ਲਿਊ ਯਿੰਗ ਨੇ 18-21, 21-19, 21-17 ਨਾਲ ਹਰਾਇਆ। ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਪਹਿਲਾਂ ਹੀ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਹੈ।

Related posts

ਭਾਰਤ ਤੇ ਪਾਕਿ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਬਣੇ ਸਾਂਝੇ ਚੈਂਪੀਅਨ

admin

ਕਪਤਾਨ ਹੋਲਡਰ ਨੇ ਦੱਸੀ ਹਾਰ ਦੀ ਵਜ੍ਹਾ

admin

ਸਿੰਧੂ ਦੀ ਮਾਂ ਨੇ ਬੇਟੀ ਦੇ ਚਾਂਦੀ ਤਮਗਾ ਜਿੱਤਣ ‘ਤੇ ਖੁਸ਼ੀ ਪ੍ਰਗਟਾਈ

admin

Leave a Comment