Apnapunjabmedia
  • Home
  • ਅੰਤਰਰਾਸ਼ਟਰੀ
  • ਸਰਕਾਰ ਦਾ ਵਿਵਾਦ ਹੱਲ ਨਾ ਹੋਇਆ ਤਾਂ ਨਹੀਂ ਜਾਵਾਂਗਾ ਦਾਵੋਸ : ਟਰੰਪ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਸਰਕਾਰ ਦਾ ਵਿਵਾਦ ਹੱਲ ਨਾ ਹੋਇਆ ਤਾਂ ਨਹੀਂ ਜਾਵਾਂਗਾ ਦਾਵੋਸ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਜੇਕਰ ਸਰਕਾਰ ਦਾ ਕੰਮਕਾਜ ਬੰਦ ਹੋਣ ਦਾ ਵਿਵਾਦ ਨਾ ਹੱਲ ਹੋਇਆ ਤਾਂ ਉਹ ਸਵਿਟਜ਼ਰਲੈਂਡ ਦੇ ਦਾਵੋਸ ‘ਚ ਸਾਲਾਨਾ ਅੰਤਰਰਾਸ਼ਟਰੀ ਸੰਮੇਲਨ ‘ਚ ਨਹੀਂ ਜਾਣਗੇ। ਜ਼ਿਕਰਯੋਗ ਹੈ ਕਿ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੀ ਟਰੰਪ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਅਮਰੀਕੀ ਸਰਕਾਰ ਦਾ ਕੰਮਕਾਜ ਠੱਪ ਹੈ। ਟਰੰਪ ਦਾਵੋਸ ਸੰਮੇਲਨ ‘ਚ ਹਿੱਸਾ ਲੈਣ ਦੀ ਯੋਜਨਾ ਬਣਾ ਰਹੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਸੱਟਡਾਊਨ ਖਤਮ ਨਾ ਹੋਇਆ ਤਾਂ ਮੈਂ ਨਹੀਂ ਜਾਵਾਂਗਾ।
ਟਰੰਪ ਅਮਰੀਕਾ-ਮੈਕਸੀਕੋ ਬਾਰਡਰ ‘ਤੇ ਕੰਧ ਬਣਾਉਣ ਦੇ ਆਪਣੇ ਫੈਸਲੇ ‘ਤੇ ਅੜੇ ਹੋਏ ਹਨ ਕਿਉਂਕਿ ਕਾਂਗਰਸ ਨੇ ਉਨ੍ਹਾਂ ਨੂੰ ਸਰਹੱਦ ‘ਤੇ ਕੰਧ ਬਣਾਉਣ ਲਈ ਫੰਡ ਦੇਣ ਲਈ ਸਾਫ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਟਰੰਪ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

Related posts

ਨਵੇਂ ਸਾਲ ਦੇ ਜਸ਼ਨ ਮੌਕੋ ਹੋਈ ਵੱਡੀ ਗਲਤੀ, ਉੱਡਿਆ ਮਜ਼ਾਕ

admin

ਮੈੱਕੇਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ ਟਰੰਪ

admin

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ‘ਚ ਸਮਾਂ ਲਗੇਗਾ : ਟਰੰਪ

admin

Leave a Comment