Apnapunjabmedia
  • Home
  • ਅੰਤਰਰਾਸ਼ਟਰੀ
  • ਸਰਕਾਰ ਦੇ ਅੰਸ਼ਿਕ ਰੂਪ ਨਾਲ ਠੱਪ ਪਏ ਕੰਮ ’ਤੇ ਚਰਚਾ ’ਚ ਜ਼ਿਆਦਾ ਤਰੱਕੀ ਨਹੀਂ ਹੋਈ : ਟਰੰਪ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਸਰਕਾਰ ਦੇ ਅੰਸ਼ਿਕ ਰੂਪ ਨਾਲ ਠੱਪ ਪਏ ਕੰਮ ’ਤੇ ਚਰਚਾ ’ਚ ਜ਼ਿਆਦਾ ਤਰੱਕੀ ਨਹੀਂ ਹੋਈ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੈਕਸੀਕੋ ਸਰਹੱਦ ’ਤੇ ਕੰਧ ਦੇ ਨਿਰਮਾਣ ਲਈ ਫੰਡ ਦੀ ਮੰਗ ’ਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਅਤੇ ਕਾਂਗਰਸ ਦੇ ਮੈਂਬਰਾਂ  ਦਰਮਿਆਨ ਹੋਈ ਗੱਲਬਾਤ ਦਾ ਇਸ ਤਰ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਪਰ ਦੋਵਾਂ ਹੀ ਧਿਰਾਂ ਨੇ ਅੰਸ਼ਿਕ ਰੂਪ ਨਾਲ ਠੱਪ ਪਏ ਸਰਕਾਰ ਦੇ ਕੰਮ-ਕਾਜ ਨੂੰ ਸ਼ੁਰੂ ਕਰਨ ’ਚ ਰੁਚੀ ਵਿਖਾਈ। ਟਰੰਪ ਨੇ ਗੱਲਬਾਤ ’ਤੇ ਟਵੀਟ ਕੀਤਾ, ‘‘ਜ਼ਿਆਦਾ ਤਰੱਕੀ ਨਹੀਂ ਹੋਡੈਮੋਕ੍ਰੇਟਸ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਕੁਝ ਹਲਚਲ ਜ਼ਰੂਰ ਹੋਈ ਹੈ। ਹਾਲਾਂਕਿ ਵ੍ਹਾਈਟ ਹਾਊਸ 5.6 ਅਰਬ ਡਾਲਰ ਦੀ ਮੰਗ ਤੋਂ ਪਿੱਛੇ ਨਹੀਂ ਹਟਿਆ ਅਤੇ ਸਰਕਾਰ ਦੇ ਵਾਪਸ ਕੰਮ ਸ਼ੁਰੂ ਕਰਨ ’ਤੇ ਵੀ ਵਿਚਾਰ ਨਹੀਂ ਕੀਤਾ। ਉਥੇ ਹੀ ਵ੍ਹਾਈਟ ਹਾਊਸ ਨੇ ਕਿਹਾ ਕਿ ਫੰਡ ’ਤੇ ਵਿਸਥਾਰਤ ਚਰਚਾ ਨਹੀਂ ਕੀਤੀ ਗਈ ਪਰ ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਕੰਧ ਦੇ ਨਿਰਮਾਣ ਲਈ ਫੰਡ ਚਾਹੀਦਾ ਹੈ ਅਤੇ ਉਹ ਅੰਸ਼ਿਕ ਰੂਪ ਨਾਲ ਠੱਪ ਪਏ ਕੰਮ-ਕਾਜ ਦੇ ਮਸਲੇ ਨੂੰ ਵੀ ਇਕ ਵਾਰ ’ਚ ਹੱਲ ਕਰਨਾ ਚਾਹੁੰਦਾ ਹੈ। ਉਪ-ਰਾਸ਼ਟਰਪਤੀ ਮਾਇਕ ਪੇਂਸ ਦੀ ਅਗਵਾਈ ’ਚ 2 ਘੰਟਿਆਂ ਤੋਂ ਜ਼ਿਆਦਾ ਚੱਲੇ ਸੈਸ਼ਨ ਤੋਂ ਬਾਅਦ ਦੋਵਾਂ ਧਿਰਾਂ ਨੇ ਇਹ ਬਿਆਨ ਦਿੱਤਾ। ਈ।’’

Related posts

ਲੰਮੇ ਸਮੇਂ ਤਕ ਚੱਲ ਸਕਦੀ ਹੈ ਸਰਕਾਰ ਦੀ ਕੰਮਬੰਦੀ : ਡੋਨਾਲਡ ਟਰੰਪ

admin

ਅਮਰੀਕਾ : ਤੂਫਾਨ ਕਾਰਨ ਕਈ ਉਡਾਣਾਂ ਰੱਦ, ਲੋਕ ਪਰੇਸ਼ਾਨ

admin

ਸੰਯੁਕਤ ਰਾਸ਼ਟਰ ਦੀ ਸਭ ਤੋਂ ‘ਭ੍ਰਿਸ਼ਟ’ ਸੰਸਥਾ ਹੈ ਯੂਨੇਸਕੋ : ਨਿੱਕੀ ਹੇਲੀ

admin

Leave a Comment