Apnapunjabmedia
ਲਿਫੇਸਟੀਲੇ

ਸਰਦੀਆਂ ‘ਚ ਹਰੀ ਮੇਥੀ ਹੈ ਸਿਹਤ ਲਈ ਵੱਡਾ ਵਰਦਾਨ

ਹਰੀ ਸਬਜ਼ੀ ਜਿਵੇਂ ਸਾਗ, ਪਾਲਕ ਅਤੇ ਮੇਥੀ ਸਰੀਰ ਲਈ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਲਈ ਸਰਦੀਆਂ ਸ਼ੁਰੂ ਹੁੰਦੇ ਹੀ ਇਨ੍ਹਾਂ ਦੀ ਡਿਮਾਂਡ ਵਧਣ ਲੱਗਦੀ ਹੈ। ਵਿੰਟਰ ਵੈਜੀਟੇਬਲ ਮੇਥੀ ‘ਚ ਵੀ ਬਹੁਤ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਬੀਮਾਰੀਆਂ ਦੀ ਚਪੇਟ ‘ਚ ਆਉਣ ਤੋਂ ਬਚਾਉਂਦੇ ਹਨ। ਇਸ ਨੂੰ ਤੁਸੀਂ ਸਬਜ਼ੀ,ਜੂਸ ਅਤੇ ਸਟਫ ਪਰੌਂਠੇ ਦੇ ਤੌਰ ‘ਤੇ ਖਾ ਸਕਦੇ ਹੋ ਜੋ ਸਿਰਫ ਹੈਲਦੀ ਹੀ ਨਹੀਂ ਬਲਕਿ ਖਾਣੇ ‘ਚ ਸੁਆਦ ਵੀ ਹੁੰਦੇ ਹਨ। ਜੇਕਰ ਤੁਸੀਂ ਮੇਥੀ ਨਹੀਂ ਖਾਂਦੇ ਤਾਂ ਇਸ ਦੇ ਗੁਣਾਂ ਦੇ ਬਾਰੇ ‘ਚ ਜਾਣ ਕੇ ਤੁਸੀਂ ਇਸ ਨੂੰ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓਗੇ।

ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਗੈਸ ਜਾਂ ਹੋਰ ਪੇਟ ਸੰਬੰਧੀ ਦਿੱਕਤਾਂ ਨੂੰ ਦੂਰ ਕਰਨ ਲਈ ਮੇਥੀ ਵਰਦਾਨ ਸਾਬਤ ਹੁੰਦੀ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਨ ਲੱਗਦਾ ਹੈ ਅਤੇ ਜਿਵੇਂ ਹੀ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ ਪੇਟ ਨਾਲ ਜੁੜੀਆਂ ਦਿੱਕਤਾਂ ਆਪਣੇ ਆਪ ਸਹੀ ਹੋਣ ਲੱਗਦੀਆਂ ਹਨ।
2. ਜੋੜਾਂ ਦਾ ਦਰਦ 
ਵੱਡੇ ਬਜ਼ੁਰਗਾਂ ਨੂੰ ਤੁਸੀਂ ਸਰਦੀਆਂ ‘ਚ ਮੇਥੀ ਅਤੇ ਮੇਵੇ ਦੇ ਲੱਡੂ ਖਾਂਦੇ ਦੇਖਿਆ ਹੋਵੇਗਾ ਕਿਉਂਕਿ ਇਨ੍ਹਾਂ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਮੇਥੀ ਦੇ ਬੀਜਾਂ ਦੀ ਤਰ੍ਹਾਂ ਹੀ ਉਸ ਦੇ ਪੱਤੇ ਵੀ ਉਹੀ ਕੰਮ ਕਰਦੇ ਹਨ, ਜਿਸ ਨੂੰ ਤੁਸੀਂ ਸਬਜ਼ੀ ਦੇ ਰੂਪ ‘ਚ ਖਾ ਸਕਦੇ ਹੋ।
3. ਡਾਇਬਿਟੀਜ਼ ਤੋਂ ਬਚਾਅ
ਡਾਇਬਿਟੀਜ਼ ਦੇ ਮਰੀਜ਼ਾਂ ਲਈ ਮੇਥੀ ਦਾ ਸੇਵਨ ਲਾਭਕਾਰੀ ਹੈ। ਜੇਕਰ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਹੋ ਤਾਂ ਰੋਜ਼ਾਨਾ ਮੇਥੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ ਤਾਂ ਇਸ ਨਾਲ ਵਧੀ ਹੋਈ ਸ਼ੂਗਰ ਕੰਟਰੋਲ ‘ਚ ਰਹੇਗੀ।
4. ਬਲੱਡ ਪ੍ਰੈਸ਼ਰ 
ਹਰੀ ਮੇਥੀ ਦੀ ਸਬਜ਼ੀ ‘ਚ ਪਿਆਜ਼ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਉਂਝ ਹੀ ਲੋਅ ਬਲੱਡ ਪ੍ਰੈਸ਼ਰ ਵਾਲਿਆਂ ਲਈ ਮੇਥੀ ਮਸਾਲੇ ਵਾਲੀ ਸਬਜ਼ੀ ਲਾਭਕਾਰੀ ਹੁੰਦੀ ਹੈ।
5. ਹਾਰਟ ਨੂੰ ਰੱਖੇ ਹੈਲਦੀ 
ਰੋਜ਼ਾਨਾ ਮੇਥੀ ਦੀ ਸਬਜ਼ੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸ਼ੋਧ ਮੁਤਾਬਕ ਮੇਥੀ ਖਾਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
6. ਭਾਰ ਕੰਟਰੋਲ ਕਰੇ
ਨਿਯਮਿਤ ਮੇਥੀ ਦੀ ਸਬਜ਼ੀ ਜਾਂ ਮੇਥੀ ਦੇ ਦਾਣਿਆਂ ਦਾ ਚੂਰਨ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਸਰੀਰ ‘ਚੋਂ ਵਸਾ ਦੀ ਮਾਤਰਾ ਵੀ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਥੀ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
7. ਯੂਰਿਨ ਸਬੰਧੀ ਸਮੱਸਿਆ 
ਵਾਰ-ਵਾਰ ਯੂਰਿਨ ਸਬੰਧੀ ਸਮੱਸਿਆ ਹੋਣ ‘ਤੇ ਮੇਥੀ ਦੀਆਂ ਪੱਤੀਆਂ ਦਾ ਰਸ ਪੀਓ। ਰੋਜ਼ਾਨਾ ਸੇਵਨ ਕਰਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।

Related posts

3 Books to Help You Create a New Lifestyle that Lasts

admin

ਪੋਸ਼ਕ ਤੱਤਾਂ ਦਾ ਖਜਾਨਾ ਹੈ ਸ਼ਿਮਲਾ ਮਿਰਚ

admin

Apple MacBook Air Vs. Microsoft Surface Laptop

admin

Leave a Comment