Apnapunjabmedia
  • Home
  • ਮਨੋਰੰਜਨ
  • ਸਵ. ਪਿਆਰੇ ਲਾਲ ਵਡਾਲੀ ਦੇ ਲਡ਼ਕੇ ਨੂੰ ਪੰਜਾਬ ਸਰਕਾਰ ਨੇ ਦਿੱਤਾ ਨਿਯੁਕਤੀ ਪੱਤਰ
ਮਨੋਰੰਜਨ

ਸਵ. ਪਿਆਰੇ ਲਾਲ ਵਡਾਲੀ ਦੇ ਲਡ਼ਕੇ ਨੂੰ ਪੰਜਾਬ ਸਰਕਾਰ ਨੇ ਦਿੱਤਾ ਨਿਯੁਕਤੀ ਪੱਤਰ

ਅੱਜ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਡਾ. ਰਾਜ ਕੁਮਾਰ ਵੇਰਕਾ ਵਿਧਾਇਕ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਡਾਲੀ ਭਰਾਵਾਂ ਦੇ ਗ੍ਰਹਿ ਵਿਖੇ ਜਾ ਕੇ ਮਸ਼ਹੂਰ ਸੂਫੀ ਗਾਇਕ ਸਵ. ਪਿਆਰੇ ਲਾਲ ਵਡਾਲੀ ਦੇ ਲਡ਼ਕੇ ਸੰਦੀਪ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਸੌਂਪਿਆ। ®ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਮਸ਼ਹੂਰ ਵਡਾਲੀ ਭਰਾਵਾਂ ਜਿਨ੍ਹਾਂ ’ਚੋਂ ਇਕ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਸਨ ਕਿ ਇਹ ਨਿਯੁਕਤੀ ਪੱਤਰ ਉਨ੍ਹਾਂ ਦੇ ਘਰ ਜਾ ਕੇ ਸੌਂਪਿਆ ਜਾਵੇ। ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਮੈਂ, ਡਾ. ਰਾਜ ਕੁਮਾਰ ਵੇਰਕਾ ਤੇ ਮੇਅਰ ਰਿੰਟੂ ਨਿਯੁਕਤੀ ਪੱਤਰ ਦੇਣ ਪਹੁੰਚੇ ਹਾਂ।

Related posts

ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਜੋੜੀ ‘ਆਟੇ ਦੀ ਚਿੜੀ’ ਨਾਲ ਚੁਰਾਏਗੀ ਤੁਹਾਡਾ ਦਿਲ

admin

DriveShare Lets You Rent Your Dream Car From A Car Collector

admin

ਕਾਮੇਡੀਅਨ ਭਾਰਤੀ ਸਿੰਘ ਲਿਆ ਰਹੀ ਹੈ ਆਪਣਾ ਨਵਾਂ ਚੈਟ ਸ਼ੋਅ

admin

Leave a Comment