Apnapunjabmedia
  • Home
  • ਅੰਤਰਰਾਸ਼ਟਰੀ
  • ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਚੋਣਵੀਆਂ ਸ਼ਰਤਾਂ ‘ਤੇ : ਜਾਨ ਬੋਲਟਨ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਚੋਣਵੀਆਂ ਸ਼ਰਤਾਂ ‘ਤੇ : ਜਾਨ ਬੋਲਟਨ

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦਾ ਆਖਣਾ ਹੈ ਕਿ ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਕੁਝ ਚੋਣਵੀਆਂ ਸ਼ਰਤਾਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਹੌਲੀ ਕੀਤੀ ਗਈ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਜ਼ਰਾਇਲ ਅਤੇ ਤੁਰਕੀ ਦੇ ਦੌਰੇ ‘ਤੇ ਰਵਾਨਾ ਹੋਏ ਬੋਲਟਨ ਨੇ ਆਖਿਆ ਕਿ ਉਹ ਤੁਰਕੀ ਤੋਂ ਭਰੋਸਾ ਚਾਹੁੰਦੇ ਹਨ ਕਿ ਉੱਤਰੀ ਸੀਰੀਆ ‘ਚ ਕੁਰਦ ਸੁਰੱਖਿਅਤ ਰਹਿਣਗੇ।
ਉਨ੍ਹਾਂ ਆਖਿਆ ਕਿ ਅਮਰੀਕਾ ਇਹ ਵੀ ਯਕੀਨਨ ਕਰਨਾ ਚਾਹੁੰਦਾ ਹੈ ਕਿ ਇਸਲਾਮਕ ਸਟੇਟ ਦੇ ਬਾਕੀ ਬਚੇ ਲੜਾਕਿਆਂ ਨੂੰ ਵੀ ਹਰਾਇਆ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੀਰੀਆ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਸਖਤ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਦਸੰਬਰ ਦੇ ਮੱਧ ‘ਚ ਇਸ ਕਦਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਉਹ (ਫੌਜੀ) ਸਾਰੇ ਵਾਪਸ ਆ ਰਹੇ ਹਨ ਅਤੇ ਉਹ ਅਜੇ ਆ ਰਹੇ ਹਨ। ਟਰੰਪ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਅਮਰੀਕੀ ਫੌਜੀਆਂ ਨੂੰ ਸੀਰੀਆ ਛੱਡਣ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਟਰੰਪ ਨੇ ਆਖਿਆ ਸੀ ਕਿ ਸੀਰੀਆ ‘ਚ ਆਈ. ਐੱਸ. ਦੀ ਹਾਰ ਹੋ ਚੁੱਕੀ ਹੈ।

Related posts

ਟਰੰਪ ਨੇ ਚੋਣਾਂ ‘ਚ ਰਿਪਬਲਿਕਨਾਂ ਦੀ ਹਾਰ ਨਾਲ ਹਿੰਸਕ ਬਦਲਾਅ ਦੀ ਦਿੱਤੀ ਚਿਤਾਵਨੀ

admin

ਕਾਂਗਰਸ ਨੇਤਾਵਾਂ ਨਾਲ ਟਰੰਪ ਦੀ ਬੈਠਕ ਰਹੀ ਬੇਨਤੀਜਾ

admin

ਆਸਟ੍ਰੇਲੀਆ ‘ਚ ਲੱਖਾਂ ਮੱਛੀਆਂ ਦੇ ਮਰਨ ਨਾਲ ਵਿਗੜਿਆ ਵਾਤਾਵਰਨ ਸੰਤੁਲਨ

admin

Leave a Comment