Apnapunjabmedia
  • Home
  • ਅੰਤਰਰਾਸ਼ਟਰੀ
  • ਸੀਰੀਆ ‘ਚੋਂ ਆਪਣੇ ਟਿਕਾਣਿਆਂ ਨੂੰ ਖਾਲੀ ਕਰੇ ਅਮਰੀਕਾ : ਤੁਰਕੀ
ਅੰਤਰਰਾਸ਼ਟਰੀ

ਸੀਰੀਆ ‘ਚੋਂ ਆਪਣੇ ਟਿਕਾਣਿਆਂ ਨੂੰ ਖਾਲੀ ਕਰੇ ਅਮਰੀਕਾ : ਤੁਰਕੀ

ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬਰਾਹਿਮ ਕਾਲੀਨ ਨੇ ਆਖਿਆ ਹੈ ਅਮਰੀਕਾ ਸੀਰੀਆ ਦੇ ਉੱਤਰੀ ਹਿੱਸੇ ‘ਚ ਆਈ. ਐੱਸ. ਖਿਲਾਫ ਇਸਤੇਮਾਲ ਕੀਤੇ ਜਾਣ ਵਾਲੇ 16 ਫੌਜੀ ਟਿਕਾਣਿਆਂ ਨੂੰ ਸਥਾਨਕ ਪ੍ਰਸ਼ਾਸਨ ਜਾਂ ਤੁਰਕੀ ਨੂੰ ਸੌਂਪ ਦੇਵੇ। ਅਮਰੀਕਾ ਦੇ ੁਸੁਰੱਖਿਆ ਸਲਾਹਕਾਰ ਜਾਨ ਬੋਲਟਨ ਨਾਲ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਕਾਲੀਨ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਤੁਰਕੀ ਨੂੰ ਅਮਰੀਕੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀ ਸੀਰੀਆ ‘ਚੋਂ ਫੌਜ ਹਟਾਉਣ ਦੀ ਯੋਜਨਾ ਦੀ ਗਤੀ ‘ਚ ਕੋਈ ਕਮੀ ਨਹੀਂ ਆਈ ਹੈ।
ਤੁਰਕੀ ਨੂੰ ਉਮੀਦ ਹੈ ਕਿ ਅਮਰੀਕਾ ਨੇ ਆਈ. ਐੱਸ. ਨਾਲ ਲੱੜਣ ਲਈ ਸੀਰੀਆ ਦੇ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ (ਵਾਈ. ਜੀ. ਪੀ.) ਨੂੰ ਦਿੱਤੇ ਹਥਿਆਰਾਂ ਨੂੰ ਵੀ ਵਾਪਸ ਲੈ ਲਵੇਗਾ। ਕਾਲੀਨ ਨੇ ਆਖਿਆ ਕਿ ਉਨ੍ਹਾਂ ਨੇ ਬੋਲਟਨ ਨੂੰ 2 ਪ੍ਰਸਤਾਵ ਸੌਂਪੇ ਹਨ। ਪਹਿਲਾਂ ਪ੍ਰਸਤਾਵ ਖੇਤਰ ‘ਚ ਕੁਰਦਿਸ਼ ਭਰਾਵਾਂ ਨੂੰ ਲੈ ਕੇ ਤੁਰਕੀ ਦੀ ਨੀਤੀ ਨੂੰ ਸੰਬੋਧਿਤ ਹੈ ਅਤੇ ਦੂਜਾ ਸੀਰੀਆ ‘ਚ ਵਾਈ ਜੀ. ਪੀ. ਵੱਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਲੈ ਕੇ ਹੈ।

Related posts

ਭਾਰਤੀ ਮੂਲ ਦੇ ਉੱਚ ਬੁਲਾਰੇ ਨੇ ਛੱਡਿਆ ਟਰੰਪ ਪ੍ਰਸ਼ਾਸਨ ਦਾ ਸਾਥ

admin

ਲੋੜ ਪੈਣ ‘ਤੇ ਈਰਾਨ ਕਰ ਸਕਦੈ ਪ੍ਰਮਾਣੂ ਸਮਝੌਤੇ ਨੂੰ ਰੱਦ: ਖਾਮੇਨੀ

admin

ਸੀਰੀਆ ‘ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਚੋਣਵੀਆਂ ਸ਼ਰਤਾਂ ‘ਤੇ : ਜਾਨ ਬੋਲਟਨ

admin

Leave a Comment