Apnapunjabmedia
  • Home
  • ਤਾਜਾ ਖ਼ਬਰਾਂ
  • ਸੁਖਬੀਰ ਤੋਂ ਬਾਅਦ ਹੁਣ ਕੈਪਟਨ ‘ਤੇ ਫੁੱਟਿਆ ਜਨਤਾ ਦਾ ਗੁੱਸਾ
ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

ਸੁਖਬੀਰ ਤੋਂ ਬਾਅਦ ਹੁਣ ਕੈਪਟਨ ‘ਤੇ ਫੁੱਟਿਆ ਜਨਤਾ ਦਾ ਗੁੱਸਾ

ਸੁਖਬੀਰ ਬਾਦਲ ਦੇ ਪੋਸਟਰਾਂ ‘ਤੇ ਕਾਲਖ ਮਲਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੀ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਫਰੀਦਕੋਟ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ‘ਤੇ ਪੋਸਟਰਾਂ ‘ਤੇ ਕਾਲੇ ਪੈੱਨ ਨਾਲ ਕਾਲਖ ਮਲ ਦਿੱਤੀ ਗਈ। ਇੰਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ‘ਤੇ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਲਈ ਜ਼ਿੰਮੇਵਾਰ ਅਤੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀ ਸਹੁੰ ਖਾਣ ਦਾ ਦੋਸ਼ੀ ਲਿਖਿਆ ਗਿਆ ਹੈ। ਇਸ ਘਟਨਾ ਨੂੰ ਕਿਸ ਵਲੋਂ ਅੰਜਾਮ ਦਿੱਤਾ ਗਿਆ, ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ ‘ਤੇ ਵੀ ਕਾਲਖ ਮਲੀ ਗਈ ਸੀ ਅਤੇ ਉਨ੍ਹਾਂ ਦੇ ਪੋਸਟਰਾਂ ‘ਤੇ ਪੰਥ ਦੇ ਦੋਸ਼ੀ ਵੀ ਲਿਖਿਆ ਗਿਆ ਸੀ।

Related posts

ਝਾਅ ਆਸਟਰੇਲੀਆਈ ਵਿਸ਼ਵ ਕੱਪ ਟੀਮ ‘ਚੋਂ ਬਾਹਰ

admin

ਗਠਜੋੜ ‘ਤੇ ਬੋਲੇ ਭਗਵੰਤ ਮਾਨ, ਰਾਹੁਲ ਡਰਾਮਾ ਕਰ ਰਹੇ ਹਨ

admin

‘ਪੰਜਾਬ ਕਲਾ ਪਰਿਸ਼ਦ’ ਮਨਾਵੇਗੀ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨ

admin

Leave a Comment