Apnapunjabmedia
  • Home
  • ਭਾਰਤ
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ‘ਚ ਪੀ. ਐੱਮ. ਮੋਦੀ ਜਾਰੀ ਕਰਨਗੇ ਸਿੱਕਾ
ਭਾਰਤ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ‘ਚ ਪੀ. ਐੱਮ. ਮੋਦੀ ਜਾਰੀ ਕਰਨਗੇ ਸਿੱਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਐਤਵਾਰ ਨੂੰ ਉਨ੍ਹਾਂ ਦੇ ਸਨਮਾਨ ਅਤੇ ਯਾਦ ਵਿਚ ਇਕ ਸਿੱਕਾ ਜਾਰੀ ਕਰਨਗੇ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਇਕ ਬਿਆਨ ਮੁਤਾਬਕ ਮੋਦੀ ਇਸ ਮੌਕੇ ‘ਤੇ ਕੁਝ ਗਿਣੇ-ਚੁਣੇ ਲੋਕਾਂ ਨੂੰ ਆਪਣੇ ਘਰ ‘ਚ ਸੰਬੋਧਿਤ ਕਰਨਗੇ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2017 ਨੂੰ ਪਟਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ‘ਤੇ ਆਯੋਜਿਤ ਸਮਾਰੋਹ ਵਿਚ ਸ਼ਾਮਲ ਹੋਏ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਇਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ ਸੀ। ਆਪਣੇ ਸੰਬੋਧਨ ਵਿਚ ਮੋਦੀ ਨੇ ਖਾਲਸਾ ਪੰਥ ਜ਼ਰੀਏ ਦੇਸ਼ ਨੂੰ ਇਕਜੁੱਟ ਕਰਨ ਦੇ ਗੁਰੂ ਜੀ ਦੀ ਕੋਸ਼ਿਸ਼ ਨੂੰ ਰੇਖਾਂਕਿਤ ਕੀਤਾ ਸੀ।

ਜ਼ਿਕਰਯੋਗ ਹੈ ਕਿ ਇਸ ਵਾਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਟਨਾ ਸਾਹਿਬ ਵਿਖੇ ਖਾਸ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਿਆਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਦੇਸ਼ ਤੇ ਵਿਦੇਸ਼ ਤੋਂ ਸੰਗਤਾਂ ਪਟਨਾ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਬਿਹਾਰ ਸਰਕਾਰ ਨੇ ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਦੇ ਖਾਸ ਪ੍ਰਬੰਧ ਕੀਤੇ ਹਨ।

Related posts

ਭਾਜਪਾ ਦੇ ਸਾਬਕਾ ਵਿਧਾਇਕ ਜਯੰਤੀਲਾਲ ਭਾਨੂੰਸ਼ਾਲੀ ਦਾ ਗੋਲੀ ਮਾਰ ਕੇ ਕਤਲ

admin

ਬੁਲੰਦਸ਼ਹਿਰ ਹਿੰਸਾ ਦਾ ਮੁੱਖ ਦੋਸ਼ੀ ਸ਼ਿਖਰ ਅਗਰਵਾਲ ਹਾਪੁੜ ‘ਚ ਗ੍ਰਿਫਤਾਰ

admin

2019 ਲੋਕਸਭਾ ਚੋਣ ਨਹੀਂ ਲੜਣਗੇ ਕਜਰੀਵਾਲ

admin

Leave a Comment