Apnapunjabmedia
  • Home
  • ਲਿਫੇਸਟੀਲੇ
  • ਹਰੇ ਮਟਰ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
ਲਿਫੇਸਟੀਲੇ

ਹਰੇ ਮਟਰ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

1. ਅੱਖਾਂ ਲਈ ਫਾਇਦੇਮੰਦ
ਮਟਰ ‘ਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ ਕੱਚੇ ਮਟਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।
2. ਤੇਜ਼ ਦਿਮਾਗ
ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ ਸੰਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।
3. ਦਿਲ ਨੂੰ ਸਿਹਤਮੰਦ ਰੱਖੇ
ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਹਾਰਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਦੀ ਵਰਤੋਂ ਨਾਲ ਹਾਰਟ ਸਿਹਤਮੰਦ ਰਹਿੰਦਾ ਹੈ।
4. ਹੱਡੀਆਂ ਮਜ਼ਬੂਤ ਕਰਦੇ ਹਨ
ਹਰੇ ਮਟਰ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਹੱਡੀਆਂ ‘ਚ ਹੋਣ ਵਾਲੇ ਦਰਦਾਂ ਨੂੰ ਵੀ ਦੂਰ ਕਰਨ ‘ਚ ਸਹਾਈ ਹੁੰਦਾ ਹੈ।
5. ਛਾਈਆਂ ਦੀ ਸਮੱਸਿਆ ਨੂੰ ਕਰੇ ਦੂਰ
ਕੁਝ ਦਿਨਾਂ ਤਕ ਚਿਹਰੇ ‘ਤੇ ਮਟਰ ਦੇ ਆਟੇ ਦੇ ਉਬਟਨ ਲਗਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ।
6. ਭਾਰ ਘੱਟ ਕਰੇ
ਮਟਰ ‘ਚ ਮੌਜੂਦ ਗੁਣ ਭਾਰ ਨੂੰ ਕੰਟਰੋਲ ‘ਚ ਕਰਦੇ ਹਨ। ਮਟਰ ‘ਚ ਲੋਅ ਕੈਲੋਰੀ ਹੁੰਦੀ ਹੈ ਅਤੇ ਲੋਅ ਫੈਟ ਹੁੰਦਾ ਹੈ। ਹਰੇ ਮਟਰ ‘ਚ ਹਾਈ ਫਾਈਬਰ ਹੁੰਦਾ ਹੈ ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ।
7. ਐਂਟੀਆਕਸੀਡੈਂਟ ਨਾਲ ਭਰਪੂਰ
ਮਟਰ ਸਰੀਰ ‘ਚ ਮੌਜੂਦ ਆਇਰਨ, ਜਿੰਕ, ਮੈਗਨੀਜ ਅਤੇ ਤਾਂਬਾ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ। ਮਟਰ ‘ਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਤਾਕਤ ਦਿੰਦਾ ਹੈ।
8. ਜਲਣ ਨੂੰ ਘੱਟ ਕਰੇ
ਤਾਜ਼ੇ ਹਰੇ ਮਟਰ ਦੇ ਦਾਣਿਆਂ ਨੂੰ ਪੀਸ ਕੇ ਜਲੀ ਹੋਈ ਥਾਂ ‘ਤੇ ਲਗਾਉਣ ਨਾਲ ਜਲਣ ਬੰਦ ਹੋ ਜਾਂਦੀ ਹੈ।
9. ਕੈਂਸਰ ਤੋਂ ਬਚਾਏ
ਪੇਟ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਸੋਧ ‘ਚ ਪਤਾ ਚਲਿਆ ਹੈ ਇਸ ‘ਚ ਮੌਜੂਦ ਗੁਣ ਕੈਂਸਰ ਨਾਲ ਲੜਣ ‘ਚ ਮਦਦ ਕਰਦੇ ਹਨ।
10. ਐਨਰਜੀ ਦਿੰਦਾ ਹੈ
ਹਰੇ ਮਟਰਾਂ ‘ਚ ਐਂਟੀ-ਆਕਸੀਡੈਂਟ, ਕੈਰੋਟਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਦਾ ਹੈ।
11. ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਲਈ ਮਟਰ ਖਾਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ।

Related posts

Global Funds Expanding Into Massive Chinese Investment Market

admin

ਸਰਦੀਆਂ ‘ਚ ਮੂੰਗਫਲੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

ਘਰ ‘ਚ ਇਸ ਤਰ੍ਹਾਂ ਬਣਾਓ ‘ਮਸਾਲਾ ਇਡਲੀ’

admin

Leave a Comment