Apna Punjab Media
  • Home
  • Life Style
  • ਇਸ ਤਰ੍ਹਾਂ ਹੋਣੀ ਚਾਹੀਦੀ ਤੁਹਾਡੀ ਹੇਅਰ ਕੇਅਰ ਰੂਟੀਨ, ਤੇਜ਼ੀ ਨਾਲ ਵਧਣਗੇ ਵਾਲ
Life Style

ਇਸ ਤਰ੍ਹਾਂ ਹੋਣੀ ਚਾਹੀਦੀ ਤੁਹਾਡੀ ਹੇਅਰ ਕੇਅਰ ਰੂਟੀਨ, ਤੇਜ਼ੀ ਨਾਲ ਵਧਣਗੇ ਵਾਲ

ਹਰ ਕਿਸੇ ਦੇ ਬਾਲਾਂ ਦੀ ਸਮੱਸਿਆ ਵੱਖਰੀ ਹੁੰਦੀ ਹੈ ਕੁਝ ਆਪਣੇ ਆਇਲੀ ਵਾਲਾਂ ਤੋਂ ਪ੍ਰੇਸ਼ਾਨ ਰਹਿੰਦਾ ਹੈ ਤਾਂ ਕੋਈ ਲੋੜ ਤੋਂ ਜ਼ਿਆਦਾ ਡਰਾਈ ਵਾਲਾਂ ਦੇ ਕਾਰਨ।
ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਹੀ ਪ੍ਰਾਬਲਮ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਛੋਟੇ-ਛੋਟੇ ਟਿਪਸ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਡਰਾਈ ਵਾਲਾਂ ਲਈ
ਜੇਕਰ ਤੁਹਾਡੇ ਵਾਲ ਸ਼ੈਂਪੂ ਕਰਨ ਦੇ ਬਾਅਦ ਵੀ ਰੁਖੇ ਰਹਿੰਦੇ ਹਨ ਤਾਂ ਇਨ੍ਹਾਂ ਨੂੰ ਧੋਣ ਲਈ ਸਾਦੇ ਪਾਣੀ ਦੀ ਵਰਤੋਂ ਕਰੋ। ਇਨ੍ਹਾਂ ਦੋ ਤਰੀਕਿਆਂ ਨੂੰ ਅਪਣਾਉਣ ਨਾਲ ਤੁਸੀਂ ਆਇਲੀ ਅਤੇ ਰੁਖੇ ਦੋਵਾਂ ਤਰ੍ਹਾਂ ਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ।
ਇਸ ਦੇ ਇਲਾਵਾ ਜੇਕਰ ਤੁਹਾਨੂੰ ਚਾਹੀਦਾ ਕਿ ਤੁਹਾਡੇ ਵਾਲ ਲੰਬੇ, ਸੰਘਣੇ ਅਤੇ ਮਜ਼ਬੂਤ ਬਣਨ ਤਾਂ ਵਾਲਾਂ ਦੀ ਸਮੇਂ-ਸਮੇਂ ‘ਤੇ ਆਇਲਿੰਗ ਕਰੋ। ਆਇਲਿੰਗ ਕਰਨ ਲਈ ਸ਼ੈਂਪੂ ਕਰਨ ਤੋਂ ਇਕ ਰਾਤ ਪਹਿਲਾਂ ਵਾਲਾਂ ‘ਚ ਚੰਗੀ ਤਰ੍ਹਾਂ ਆਇਲ ਲਗਾ ਕੇ ਵਾਲਾਂ ਦੀ ਮਾਲਿਸ਼ ਕਰੋ।
ਸਵੇਰੇ ਉਠ ਕੇ ਆਪਣੇ ਮਨਪਸੰਦ ਅਤੇ ਵਾਲਾਂ ਦੇ ਲਈ ਸ਼ੂਟੇਬਲ ਸ਼ੈਂਪੂ ਦੇ ਨਾਲ ਵਾਲ ਧੋ ਲਓ। ਤੇਲ ਲਗਾਉਣ ਦੇ ਬਾਅਦ ਬਾਹਰ ਧੂੜ-ਮਿੱਟੀ ‘ਚ ਜਾਣ ਤੋਂ ਪਰਹੇਜ਼ ਕਰੋ। ਅਜਿਹਾ ਕਰਨ ਨਾਲ ਸਕੈਲਪ ‘ਤੇ ਧੂੜ ਜਮ੍ਹ ਜਾਂਦੀ ਹੈ ਜਿਸ ਕਾਰਨ ਵਾਲ ਟੁੱਟਣ ਅਤੇ ਕਮਜ਼ੋਰ ਹੋਣ ਲੱਗਦੇ ਹਨ। ਜੇਕਰ ਤੁਸੀਂ ਸਾਰੀ ਰਾਤ ਵਾਲਾਂ ‘ਚ ਆਇਲ ਨਹੀਂ ਲਗਾ ਸਕਦੀ ਤਾਂ ਘੱਟੋ-ਘੱਟ ਸੈਂਪੂ ਕਰਨ ਤੋਂ ਦੋ ਘੰਟੇ ਪਹਿਲਾਂ ਵਾਲਾਂ ‘ਚ ਤੇਲ ਲਗਾਓ। ਸਿਕਰੀ ਤੋਂ ਰਾਹਤ ਪਾਉਣ ਲਈ
ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਤੋਂ ਤਾਂ ਕੋਕੋਨੈੱਟ ਆਇਲ ‘ਚ ਨਿੰਬੂ ਦਾ ਰਸ ਮਿਲਾ ਕੇ ਸਕੈਲਪ ‘ਤੇ ਇਸ ਨੂੰ ਲਗਾਓ। 2 ਘੰਟੇ ਤੱਕ ਇਸ ਨੂੰ ਵਾਲਾਂ ‘ਚ ਲੱਗਿਆ ਰਹਿਣ ਦਿਓ, ਉਸ ਦੇ ਬਾਅਦ ਸ਼ੈਂਪੂ ਦੇ ਨਾਲ ਵਾਲ ਧੋ ਲਓ। ਜੇਕਰ ਤੁਸੀਂ ਹਫਤੇ ‘ਚ 2 ਵਾਲ ਇਸ ਥੈਰੇਪੀ ਨੂੰ ਅਪਲਾਈ ਕਰੋਗੇ ਤਾਂ ਬਹੁਤ ਤੇਜ਼ੀ ਨਾਲ ਤੁਹਾਡੇ ਵਾਲ ਵਧਣਗੇ। ਨਾਲ ਹੀ ਉਸ ‘ਚ ਨਵੀਂ ਚਮਕ ਅਤੇ ਸਾਫਟਨੈੱਸ ਤੁਹਾਨੂੰ ਮਹਿਸੂਸ ਹੋਵੇਗੀ।

Related posts

ਇਨ੍ਹਾਂ ਨੁਸਖਿਆਂ ਨਾਲ ਦੂਰ ਹੋਵੇਗੀ ਮਾਈਗ੍ਰੇਨ, ਦੁੱਧ ‘ਚ ਮਿਲਾ ਕੇ ਪੀਓ ਤੁਲਸੀ

admin

Having a brush with bacteria?

admin

ਨਾਸ਼ਤੇ ‘ਚ ਲਓ ਇਹ ਹੈਲਦੀ ਡਿਸ਼, ਸਿਹਤ ਰਹੇਗੀ ਠੀਕ

admin

Leave a Comment